ਸਮਾਜ ਸੇਵੀ ਡਾ. ਸੰਜੀਵ ਕੁਮਾਰ ਸੈਣੀ ਨੇ 10ਵੇਂ "ਠੰਡੀ ਛਾਂ ਦੇ ਲੰਗਰ" ਦਾ ਕਾਰਡ ਕੀਤਾ ਰਿਲੀਜ਼

ਖਾਲਸਾ ਸੇਵਾ ਸੁਸਾਇਟੀ ਵੱਲੋਂ 26 ਜੁਲਾਈ ਨੂੰ ਲਗਾਇਆ ਜਾਵੇਗਾ 10ਵਾਂ "ਠੰਡੀ ਛਾਂ ਦਾ ਲੰਗਰ"-ਸੈਣੀ

MOGA ,22 JULY (JASHAN )ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਖਾਲਸਾ ਸੇਵਾ ਸੁਸਾਇਟੀ (ਰਜਿ.) ਮੋਗਾ
ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦਾਂ ਦੇ ਸਿਰਤਾਜ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ
ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 10ਵਾਂ ਵਿਸ਼ੇਸ਼ "ਠੰਡੀ ਛਾਂ ਦਾ ਲੰਗਰ" 26 ਜੁਲਾਈ 2026 ਨੂੰ ਨੇੜੇ
ਗੋਧੇਵਾਲਾ ਸਟੇਡੀਅਮ, ਜੀ.ਟੀ. ਰੋਡ ਮੋਗਾ ਵਿਖੇ ਪੂਰੀ ਸ਼ਰਧਾ ਨਾਲ ਲਗਾਇਆ ਜਾ ਰਿਹਾ ਹੈ। ਇਸ
ਮਹੱਤਵਪੂਰਨ ਸਮਾਗਮ ਸਬੰਧੀ ਪ੍ਰੋਗਰਾਮ ਦਾ ਕਾਰਡ ਅੱਜ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਡਾ. ਸੰਜੀਵ
ਕੁਮਾਰ ਸੈਣੀ ਵੱਲੋਂ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੌਜੂਦ
ਸ਼ਖ਼ਸੀਅਤਾਂ ਵਿੱਚ ਬਲੂਮਿੰਗ ਬਡਜ਼ ਸਕੂਲ ਦੀ ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ
ਰਾਣੀ, ਐੱਨ.ਜੀ.ਓ. ਕੋਆਰਡੀਨੇਟਰ ਐਸ.ਕੇ. ਬਾਂਸਲ ਅਤੇ ਖਾਲਸਾ ਸੇਵਾ ਸੁਸਾਇਟੀ ਦੇ ਨੁਮਾਇੰਦੇ ਪਰਮਜੋਤ
ਸਿੰਘ ਅਤੇ ਕੁਲਦੀਪ ਸਿੰਘ ਕਲਸੀ ਸ਼ਾਮਲ ਸਨ। ਕਾਰਡ ਰਿਲੀਜ਼ ਕਰਨ ਉਪਰੰਤ ਸੰਬੋਧਨ ਕਰਦਿਆਂ ਡਾ.
ਸੰਜੀਵ ਕੁਮਾਰ ਸੈਣੀ ਨੇ ਖਾਲਸਾ ਸੇਵਾ ਸੁਸਾਇਟੀ ਦੇ ਇਸ ਵਿਲੱਖਣ ਅਤੇ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ
ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਧਾਰਮਿਕ ਸੇਵਾ ਦੇ ਨਾਲ-ਨਾਲ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ
ਲਈ ਕੀਤੀਆਂ ਜਾ ਰਹੀਆਂ ਅਜਿਹੀਆਂ ਪਹਿਲਕਦਮੀਆਂ ਸਮਾਜ ਲਈ ਬਹ ੁਤ ਲਾਹੇਵੰਦ ਸਾਬਤ ਹੁੰਦੀਆਂ ਹਨ।
ਉਹਨਾਂ ਸਾਰੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਦੇ ਪ੍ਰਭਾਵ ਤੋਂ ਬਾਹਰ ਆ ਕੇ

ਸਿਰਫ਼ ਦਿਖਾਵੇ ਲਈ ਨਹੀਂ, ਸਗੋਂ ਜ਼ਮੀਨੀ ਪੱਧਰ 'ਤੇ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੇ ਪਾਲਣ-
ਪੋਸ਼ਣ ਦਾ ਪੱਕਾ ਪ੍ਰਣ ਲੈਣ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੂਟੇ ਲਗਾਉਣ ਨਾਲੋਂ ਉਨ੍ਹਾਂ ਦੀ ਸਹੀ

ਦੇਖਭਾਲ ਕਰਨਾ ਕਿਤੇ ਵੱਧ ਜ਼ਰੂਰੀ ਹੈ, ਕਿਉਂਕਿ ਸਹੀ ਵਾਤਾਵਰਨ ਅਤੇ ਸਾਂਭ-ਸੰਭਾਲ ਤੋਂ ਬਿਨਾਂ ਬੂਟਿਆਂ ਦਾ
ਲਗਾਉਣਾ ਅਰਥਹੀਣ ਹੋ ਜਾਂਦਾ ਹੈ। ਸੁਸਾਇਟੀ ਦੇ ਮੁੱਖ ਸੇਵਾਦਾਰ ਪਰਮਜੋਤ ਸਿੰਘ ਖਾਲਸਾ ਅਤੇ ਕੁਲਦੀਪ
ਸਿੰਘ ਕਲਸੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ 10ਵੇਂ "ਠੰਡੀ ਛਾਂ ਦੇ ਲੰਗਰ" ਦੌਰਾਨ
ਸਮਾਗਮ ਵਿੱਚ ਡਾ. ਸੰਜੀਵ ਕੁਮਾਰ ਸੈਣੀ ਮੁਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਉਹਨਾਂ ਦੱਸਿਆ ਕਿ
ਸਮਾਗਮ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਅਤੇ ਆਮ ਲੋਕਾਂ ਨੂੰ ਫਲਦਾਰ, ਛਾਂਦਾਰ ਅਤੇ ਸਜਾਵਟੀ ਬੂਟੇ
ਬਿਲਕੁਲ ਮੁਫ਼ਤ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮਹਾਨ ਉਪਰਾਲੇ ਦਾ ਮੁੱਖ ਮਕਸਦ ਵੱਧ ਰਹੇ ਪ੍ਰਦੂਸ਼ਣ
ਨੂੰ ਰੋਕਣਾ, ਧਰਤੀ ਦੀ ਹਰਿਆਲੀ ਵਿੱਚ ਵਾਧਾ ਕਰਨਾ ਅਤੇ ਆਮ ਲੋਕਾਂ ਨੂੰ ਰੁੱਖ ਲਗਾਉਣ ਪ੍ਰਤੀ ਗੰਭੀਰਤਾ
ਨਾਲ ਜਾਗਰੂਕ ਕਰਨਾ ਹੈ। ਸਿੱਖ ਗੁਰੂ ਸਾਹਿਬਾਨ ਨੇ ਹਮੇਸ਼ਾ ਕੁਦਰਤ ਨਾਲ ਅਟੁੱਟ ਪਿਆਰ ਅਤੇ ਵਾਤਾਵਰਨ
ਦੀ ਰੱਖਿਆ ਕਰਨ ਦਾ ਸਰਬੋਤਮ ਸੰਦੇਸ਼ ਦਿੱਤਾ ਹੈ। ਮੌਜੂਦਾ ਦੌਰ ਵਿੱਚ ਗਲੋਬਲ ਵਾਰਮਿੰਗ ਅਤੇ ਵਾਤਾਵਰਨ
ਵਿੱਚ ਆ ਰਹੀਆਂ ਤੇਜ਼ ਤਬਦੀਲੀਆਂ ਦੇ ਮੱਦੇਨਜ਼ਰ ਗੁਰੂ ਸਾਹਿਬਾਨ ਦੇ ਇਸ ਸੰਦੇਸ਼ ਦੀ ਮਹੱਤਤਾ ਅੱਜ ਹੋਰ
ਵੀ ਵੱਧ ਗਈ ਹੈ। ਖਾਲਸਾ ਸੇਵਾ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ "ਠੰਡੀ ਛਾਂ ਦਾ ਲੰਗਰ" ਲਗਾ
ਕੇ ਸਮਾਜ ਨੂੰ ਕੁਦਰਤ ਨਾਲ ਜੋੜਨ ਅਤੇ ਵਾਤਾਵਰਨ ਦੀ ਸੇਵਾ ਕਰਨ ਦਾ ਸੁੰਦਰ ਸੁਨੇਹਾ ਦੇ ਰਹੀ ਹੈ।
ਸੁਸਾਇਟੀ ਦੇ ਆਗੂਆਂ ਨੇ ਸਮੂਹ ਮੋਗਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 26 ਜੁਲਾਈ ਨੂੰ ਇਸ
ਲੰਗਰ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਨੇਕ ਕਾਰਜ ਦਾ ਹਿੱਸਾ ਬਣਨ ਅਤੇ ਮੁਫ਼ਤ ਬੂਟੇ
ਪ੍ਰਾਪਤ ਕਰਕੇ ਆਪਣੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।