Navigation
ਮੁੱਖ ਪੰਨਾ
ਜ਼ਿਲ੍ਹਾ ਮੋਗਾ
ਖ਼ਬਰਾਂ
ਸ਼ਖਸੀਅਤਾਂ
ਕਾਂਗਰਸ
ਭਾਰਤੀ ਜਨਤਾ ਪਾਰਟੀ
ਸ਼ਰੋਮਣੀ ਅਕਾਲੀ ਦਲ
ਆਮ ਆਦਮੀ ਪਾਰਟੀ
ਬਹੁਜਨ ਸਮਾਜ ਪਾਰਟੀ
ਕਮਿੳੂਨਿਸਟ ਪਾਰਟੀ
ਹੋਰ ਸਿਆਸੀ ਆਗੂ
ਗ਼ੈਰ ਸਿਆਸੀ
ਐਨ.ਆਰ.ਆਈ.
ਧਾਰਮਿਕ ਸ਼ਖਸੀਅਤਾਂ
ਧਰਮ ਤੇ ਵਿਰਸਾ
ਲਿਖਾਰੀ
ਕਲਾਕਾਰ
ਡਾਇਰੈਕਟਰੀ
ਪਿੰਡ
ਮੋਗਾ ਬਲਾਕ ਦੇ ਪਿੰਡ
ਬਾਘਾਪੁਰਾਣਾ ਬਲਾਕ ਦੇ ਪਿੰਡ
ਨਿਹਾਲ ਸਿੰਘ ਵਾਲਾ ਬਲਾਕ ਦੇ ਪਿੰਡ
ਧਰਮਕੋਟ ਬਲਾਕ ਦੇ ਪਿੰਡ
ਯੋਗ ਪਰਿਵਾਰ ਜਲਦ ਬਣਵਾਉਣ ਨਵਾਂ ਰਾਸ਼ਨ ਕਾਰਡ, ਮੈਂਬਰਾਂ ਦੇ ਨਾਮ ਵੀ ਕਰਵਾ ਸਕਦੇ ਹਨ ਸ਼ਾਮਲ : ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ
ਮੋਗਾ, 24 ਜੁਲਾਈ (JASHAN ) :
ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਰਾਸ਼ਨ ਕਾਰਡ ਬਣਵਾਉਣ ਅਤੇ ਰਾਸ਼ਨ ਕਾਰਡ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਮ ਸ਼ਾਮਲ (ਐਡ) ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜਿਹੜੇ ਯੋਗ ਪਰਿਵਾਰਾਂ ਨੇ ਅਜੇ ਤੱਕ ਨਵਾਂ ਰਾਸ਼ਨ ਕਾਰਡ ਨਹੀਂ ਬਣਵਾਇਆ ਜਾਂ ਕਿਸੇ ਪਰਿਵਾਰਕ ਮੈਂਬਰ ਦਾ ਨਾਮ ਰਾਸ਼ਨ ਕਾਰਡ ਵਿੱਚ ਦਰਜ ਨਹੀਂ ਕਰਵਾਇਆ, ਉਹ ਜਲਦ ਤੋਂ ਜਲਦ ਅਰਜ਼ੀ ਦੇਣ।
ਵਿਧਾਇਕ ਡਾ. ਅਰੋੜਾ ਨੇ ਕਿਹਾ ਕਿ ਯੋਗ ਲਾਭਪਾਤਰੀ ਆਪਣੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਸਬੰਧਤ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਦਫ਼ਤਰ ਜਾਂ ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿੱਚ ਸੰਪਰਕ ਕਰਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਹੈ ਕਿ ਕੋਈ ਵੀ ਯੋਗ ਪਰਿਵਾਰ ਸਰਕਾਰੀ ਰਾਸ਼ਨ ਯੋਜਨਾ ਦੇ ਲਾਭ ਤੋਂ ਵਾਂਝਾ ਨਾ ਰਹੇ। ਇਸ ਲਈ ਲੋਕ ਸਮੇਂ ਸਿਰ ਆਪਣੀ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰਨ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਬਿਨਾਂ ਕਿਸੇ ਦਿੱਕਤ ਦੇ ਮਿਲ ਸਕੇ।
ਡਾ. ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਭਲਾਈ ਦੀਆਂ ਯੋਜਨਾਵਾਂ ਦਾ ਲਾਭ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹਰ ਯੋਗ ਪਰਿਵਾਰ ਤੱਕ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਆਪਣੇ ਕਾਰਜਕਾਲ ਦੌਰਾਨ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਰਾਸ਼ਨ ਕਾਰਡ ਬਣਵਾਉਣ ਜਾਂ ਉਸ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿੱਚ ਲਿਆਵੇ, ਜਿਸ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ।