ਦਮਨਪ੍ਰੀਤ ਸਿੰਘ ਨੇ ਡਗਲਸ ਕਾਲਜ ਵਿਖੇ ਹੋਏ ਸਮਾਗਮ ਮੋਮੈਂਟਮ ਸਪਾਰਕ ਨੂੰ ਕੀਤਾ ਸਪਾਂਸਰ

ਕੈਨੇਡਾ 7 ਅਗਸਤ(ਜਸ਼ਨ ) ਮਾਂ ਤੇ ਪੁੱਤ, ਪਿਤਾ ਤੇ ਘੋੜਾ ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ, ਇਸ ਕਥਨ ਨੂੰ ਅੱਜ ਸੱਚ ਕਰਕੇ ਦਿਖਾਉਣ ਦਾ ਕੰਮ ਦਮਨਪ੍ਰੀਤ ਸਿੰਘ ਆਰ.ਸੀ.ਆਈ.ਸੀ. ਕੰਸਲਟੈਂਟ, ਜੋ ਕਿ ਗਲੋਬਲ ਵੈਲੀ ਇਮੀਗ੍ਰੇਸ਼ਨ ਸੰਸਥਾ ਨੂੰ ਕੈਨੇਡਾ ਵਿਖੇ ਚਲਾ ਰਿਹਾ ਹੈ, ਨੇ ਪੂਰਾ ਕਰਕੇ ਦਿਖਾਇਆ ਹੈ । ਉਸਨੇ ਸਰਕਾਰੀ ਡਗਲਸ ਕਾਲਜ ਵਿੱਚ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਹੋ ਰਹੇ ਸੈਮੀਨਾਰ ਮੋਮੈਂਟਮ ਸਪਾਰਕ ਨੂੰ ਸਪਾਂਸਰ ਕੀਤਾ ।ਦਮਨ ਪ੍ਰੀਤ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ ਅੱਠ ਸਾਲ ਇਸ ਕਾਲਜ ਵਿੱਚ ਬਤੌਰ ਪ੍ਰੋਫੈਸਰ ਹਜ਼ਾਰਾਂ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਸੀ । ਇਸ ਕਾਲਜ ਨਾਲ ਮੈਨੂੰ ਦਿਲੋਂ ਲਗਨ ਹੈ,ਮੈਨੂੰ ਇਸ ਕਾਲਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਸਕੂਨ ਮਿਲਿਆ ਹੈ । ਮੈਂ ਸਾਰੇ ਵਿਦਿਆਰਥੀਆਂ ਅਤੇ ਮੇਰੇ ਨਾਲ ਕੰਮ ਕਰਦੇ ਅਧਿਆਪਕਾਂ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕਰਦਾ ਹਾਂ ।
ਦਮਨ ਪ੍ਰੀਤ ਸਿੰਘ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਜਨਰਲ ਸੈਕਟਰੀ ਪਰਮਜੀਤ ਕੌਰ ਅਤੇ ਚੇਅਰਮੈਨ ਦਵਿੰਦਰਪਾਲ ਸਿੰਘ ਦਾ ਹੋਣਹਾਰ ਸਪੁੱਤਰ ਹੈ,ਜੋ ਕਿ ਕੈਨੇਡਾ ਵਿੱਚ ਆ ਕੇ ਵੀ ਆਪਣੇ ਮਾਪਿਆਂ ਦੀ ਤਰ੍ਹਾਂ ਸਿੱਖਿਆ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ ਅਤੇ ਹਰ ਲੋੜਵੰਦ ਵਿਅਕਤੀ ਦੀ ਮਦਦ ਕਰਨ ਲਈ ਤਤਪਰ ਰਹਿੰਦਾ ਹੈ ।
ਕੈਂਬਰਿਜ ਸਕੂਲ ਦੇ ਪ੍ਰੈਸੀਡੈਂਟ ਕੁਲਦੀਪ ਸਿੰਘ ਸਹਿਗਲ, ਵਾਈਸ ਪ੍ਰੈਸੀਡੈਂਟ ਡਾਕਟਰ ਇਕਬਾਲ ਸਿੰਘ, ਮੈਂਬਰ ਗੁਰਚਰਨ ਸਿੰਘ, ਮੈਂਬਰ ਗਗਨਪ੍ਰੀਤ ਸਿੰਘ, ਸਲਾਹ ਕਾਰ ਹਰਪ੍ਰੀਤ ਕੌਰ, ਸੈਕਰਡ ਹਾਰਟ ਸਕੂਲ ਧੂਰਕੋਟ ਦੇ ਪ੍ਰਿੰਸੀਪਲ ਮਨੀਸ਼ਾ ਗੋਇਲ, ਬੀ. ਬੀ. ਐਸ. ਦੇ ਚੇਅਰਮੈਨ ਸ੍ਰੀ ਸੰਜੀਵ ਸੈਣੀ, ਫੈਡਰੇਸ਼ਨ ਦੇ ਪ੍ਰੈਸੀਡੈਂਟ ਜਗਜੀਤ ਸਿੰਘ, ਸਮਾਜਸੇਵੀ ਅਸ਼ੋਕ ਗੁਪਤਾ , ਉੱਘੇ ਕਾਰੋਬਾਰੀ ਅਨੁਜ ਗੁਪਤਾ , ਦੇਸ਼ ਭਗਤ ਕਾਲਜ ਦੇ ਡਾਇਰੈਕਟਰ ਗੌਰਵ ਗੁਪਤਾ, ਰਵਿੰਦਰ ਗੋਇਲ ਸੀ ਏ, ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸੁਭਾਸ਼ ਪਲਤਾ, ਗੋਲਡਨ ਐਡੂਕੇਸ਼ਨਜ਼ ਦੇ ਡਾਇਰੈਕਟਰ ਅਮਿਤ ਪਲਤਾ ਅਤੇ ਡਾਇਰੈਕਟਰ ਰਮਨ ਅਰੋੜਾ ਤੋਂ ਇਲਾਵਾ ਇਮਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ,ਪ੍ਰਣਵ ਬਾਂਸਲ ਨੇ ਦਮਨ ਪ੍ਰੀਤ ਸਿੰਘ ਨੂੰ ਵਧਾਈ ਦਿੱਤੀ ਹੈ ।


