ਜਿਲਾ ਭਾਜਪਾ ਵੱਲੋਂ ਵਿਸ਼ਾਲ ਤਿਰੰਗਾ ਯਾਤਰਾ ਦਾ ਆਯੋਜਨ

ਮੋਗਾ,14 AUGUST(ਲਛਮਣਜੀਤ ਸਿੰਘ ਪੁਰਬਾ ):  ਮੋਗਾ ਵਿਖੇ ਜਿਲਾ ਭਾਜਪਾ ਦੇ ਵੱਲੋ ਆਜਾਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਤਿਰੰਗਾ ਯਾਤਰਾ ਦਾ ਆਯੋਜਨ ਜਿਲਾ ਪ੍ਰਧਾਨ ਡਾਕਟਰ ਹਰਜੋਤ ਕਮਲ ਦੀ ਅਗਵਾਈ ਹੇਠ ਕੀਤਾ ਗਿਆ। ਮੋਗਾ ਦੇ ਜਿਲਾ ਭਾਜਪਾ ਦਫ਼ਤਰ ਦੁੰਨੇਕੇ ਤੇ ਭਾਰਤ ਮਾਤਾ ਦੀ ਜੈ, ਹਿੰਦੁਸਤਾਨ ਜਿੰਦਾਬਾਦ ਅਤੇ ਵੰਦੇ ਮਾਤਰਮ ਦੇ ਜੈਕਾਰਿਆਂ ਨਾਲ ਸ਼ੁਰੂ ਹੋਈ ਯਾਤਰਾ ਦਫ਼ਤਰ ਤੋ ਸ਼ੁਰੂ ਹੋਕੇ ਜੀਟੀ ਰੋਡ ਮੋਗਾ, ਬੱਸ ਸਟੈਂਡ ਚੌਕ, ਕਚਹਰੀ ਰੋਡ, ਮੇਨ ਬਾਜ਼ਾਰ, ਥਾਪਰ ਚੌਕ, ਪ੍ਰਤਾਪ ਚੌਕ, ਹੋਟਲ ਦੇਵ, ਆਰਿਆ ਸਕੂਲ ਰੋਡ, 9 ਨਿਊ ਟਾਊਨ, ਪ੍ਰਤਾਪ ਰੋਡ, ਚੇਂਬਰ ਰੋਡ ਤੋਂ ਹੁੰਦੀ ਹੋਈ ਵਾਪਿਸ ਭਾਰਤ ਮਾਤਾ ਮੰਦਿਰ ਵਿਖੇ ਸਮਾਪਤ ਹੋਈ। ਜਿਲਾ ਪ੍ਰਧਾਨ ਡਾਕਟਰ ਹਰਜੋਤ ਕਮਲ ਨੇ ਸੰਬੋਧਨ ਕਰਦੇ ਹੋਏ ਸਾਰਿਆਂ ਨੂੰ ਆਜਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਦੇਸ਼ ਦੇ ਪ੍ਰਧਾਨਮੰਤਰੀ ਦੀ ਦੇਸ਼ ਦੇ ਪ੍ਰਤੀ ਸੋਚ ਅਤੇ ਪਿਆਰ ਸਦਕਾ ਹਰ ਸਾਲ ਤਿਰੰਗਾ ਯਾਤਰਾ ਦਾ ਆਯੋਜਨ ਪਾਰਟੀ ਬਾਜੀ ਤੋ ਉੱਪਰ ਉੱਠਕੇ ਕੀਤਾ ਜਾਂਦਾ ਹੈ। ਉਹਨਾਂ ਕਿਹਾ ਨੌਜਵਾਨਾਂ ਦੇ ਨਾਲ ਦੇਸ਼ ਦੇ ਲੋਕਾਂ ਨੂੰ ਤਿਰੰਗੇ ਪ੍ਰਤੀ ਸਨਮਾਨ ਦਿਵਾਉਣ ਲਈ ਇਸ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ।ਉਹਨਾਂ ਕਿ ਦੇਸ਼ ਹਗਤਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਆਪਣੀਆਂ ਸ਼ਹੀਦੀਆਂ ਦਿੱਤੀਆਂ। ਉਹਨਾਂ ਦੇਸ਼ ਭਗਤਾਂ ਨੂੰ ਯਾਦ ਰਖਣਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ। ਉਹਨਾਂ ਕਿਹਾ ਇਸਦੇ ਨਾਲ ਹੀ ਹਰ ਘਰ ਤਿਰੰਗਾ ਘਰ ਘਰ ਤਿਰੰਗਾ ਮੁਹਿੰਮ ਨੂੰ ਦੇਸ਼ ਦੇ ਲੋਕਾਂ ਵੱਲੋ ਭਰਵਾਂ ਹੁੰਗਾਰਾ ਦਿੱਤਾ ਜਾਂਦਾ ਹੈ । ਦੇਸ਼ ਦੇ ਪ੍ਰਤੀ ਅਤੇ ਤਿੰਰਗੇ ਪ੍ਰਤੀ ਸਤਿਕਾਰ ਅਤੇ ਸਨਮਾਨ ਲਈ ਕਾਰਜਕਰਤਾਵਾਂ ਦੇ ਨਾਲ ਨਾਲ ਲੋਕਾਂ ਵੱਲੋ ਆਪਣੇ ਘਰਾਂ, ਦੁਕਾਨਾਂ ਅਤੇ ਹੋਰ ਸਥਾਨਾਂ ਦਲਏ ਦੇਸ਼ ਦਾ ਤਿਰੰਗਾ ਲਗਾਕੇ ਸਨਮਾਨ ਦਿੱਤਾ ਜਾਂਦਾ ਹੈ ਨਿਸ ਮੌਕੇ ਤੇ ਸਾਬਕਾ ਜਿਲਾ ਪ੍ਰਧਾਨ ਡਾਕਟਰ ਸੀਮਾਂਤ ਗਰਗ, ਸਾਬਕਾ ਜਿਲਾ ਪ੍ਰਧਾਨ ਵਿਨੇ ਸ਼ਰਮਾ, ਮਹਾਮੰਤਰੀ ਰਾਜਪਾਲ ਠਾਕੁਰ, ਐੱਸ ਪੀ ਮੁਖਤਿਆਰ ਸਿੰਜ, ਸ਼ਮਸ਼ੇਰ ਸਿੰਘ ਕੈਲਾ, ਉਪ ਪ੍ਰਧਾਨ ਵਿੱਕੀ ਸਿਤਾਰਾ ਕੌਸਲਰ, ਟੋਨੀ ਸਿਤਾਰਾ ਕੌਸਲਰ, ਦੇਵ ਪ੍ਰਿਯ ਤਿਆਗੀ, ਗੀਤਾ ਆਰਿਆ, ਨਿਧੜਕ ਸਿੰਘ ਬਰਾੜ, ਸਰਕਲ ਪ੍ਰਧਾਨ ਭੁਪਿੰਦਰ ਕੁਮਾਰ, ਸਰਕਲ ਪ੍ਰਧਾਨ ਸਤਨਾਮ ਸਿੰਘ, ਸਰਕਲ ਪ੍ਰਧਾਨ ਦੀਪਕ ਤਲਵਾੜ, ਕਿਸਾਨ ਮੋਰਚਾ ਜਿਲਾ ਪ੍ਰਧਾਂਨ ਲਖਵੰਤ ਸਿੰਘ, ਐੱਸ ਸੀ ਮੋਰਚਾ ਜਿਲਾ ਪ੍ਰਧਾਂਨ ਸਤਿੰਦਰ ਜੀਤ ਸਿੰਘ, ਧੀਰਜ ਸ਼ਰਮਾ, ਜੋਨੀ ਭੱਟੀ,ਅਜੇ ਸ਼ਰਮਾ, ਕੁਲਭੂਸ਼ਨ ਜੈਦਕਾ, ਭਾਰਤ ਭੂਸ਼ਨ ਜੈਡਕਾ, ਲਖਵੀਰ ਸਿੰਘ, ਸਰਦੂਲ ਸਿੰਘ ਕੰਗ,ਗਗਨਦੀਪ ਲੂੰਬਾ, ਕਸ਼ਿਸ਼ ਧਮੀਜਾ, ਸਾਹਿਲ, ਤੋ ਇਲਾਵਾ ਭਾਰੀ ਗਿਣਤੀ ਚ ਕਾਰਜਕਰਤਾ ਹਾਜਿਰ ਸਨ