ਕੈਂਬਰਿਜ ਇੰਟਰਨੈਸਨਲ ਸਕੂਲ ਦੇ ਵਿਦਿਆਰਥੀਆਂ ਨੇ ਤਾਈ ਕਵਾਡੋਂ ਦੇ ਮੁਕਾਬਲਿਆਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸਕੂਲ ਦੇ ਛੇ ਵਿਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ
ਮੋਗਾ, 4 ਸਤੰਬਰ (JASHAN ) ਮੋਗਾ ਜ਼ਿਲੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ, ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ, ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ ਅਤੇ ਤਾਈਕਵਾਡੋਂ ਕੋਚ ਰਸ਼ਪਾਲ ਕੌਰ ਦੀ ਅਗਵਾਈ ਵਿਚ ਤਾਈਕਵਾਡੋਂ ਦੇ ਜ਼ਿਲਾ ਪੱਧਰੀ ਮੁਕਾਬਲਿਆਂ ਵਿਚ ਭਾਗ ਲਿਆ। ਸਾਰੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 14 ਸਾਲ ਉਮਰ ਵਰਗ ਅਧੀਨ ਅਨੁਕਿਤੀ ਅਤੇ ਕੋਹੇਨੂਰ ਨੇ ਗੋਲਡ ਮੈਡਲ ਹਾਸਲ ਕੀਤਾ। 17 ਸਾਲ ਉਮਰ ਵਰਗ ਮੁਕਾਬਲਿਆਂ ਵਿਚ ਅਵਲੀਨ ਕੌਰ ਅਤੇ ਗੁਰਲੀਨ ਕੌਰ ਨੇ ਗੋਲਡ ਮੈਡਲ ਹਾਸਿਲ ਕੀਤਾ। 19 ਸਾਲ ਉਮਰ ਵਰਗ ਮੁਕਾਬਲੇ ਵਿਚ ਜਪਨੀਤ ਕੌਰ ਨੇ ਗੋਲਡ ਮੈਡਲ ਹਾਸਲ ਕੀਤਾ। ਲੜਕਿਆਂ ਦੇ ਮੁਕਾਬਲੇ ਵਿਚ 17 ਸਾਲ ਉਮਰ ਵਰਗ ਅਧੀਨ ਗੌਰਿਸ਼ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਗੋਲਡ ਮੈਡਲ ਹਾਸਿਲ ਕੀਤਾ। ਇਹ ਸਾਰੇ ਵਿਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ। ਇਸ ਤੋਂ ਬਿਨਾਂ 14 ਸਾਲ ਉਮਰ ਅਧੀਨ ਔਜਲ, 17 ਸਾਲ ਉਮਰ ਵਰਗ ਅਧੀਨ ਮਹਿਕਪ੍ਰੀਤ ਕੌਰ, ਹਰਪ੍ਰੀਤ ਕੌਰ, ਹਰਸਿਮਰਨ ਕੌਰ, ਮਨਸੀਰਤ ਕੌਰ ਨੇ ਸਿਲਵਰ ਮੈਡਲ ਹਾਸਲ ਕੀਤਾ। ਤਾਈਕ ਵਾਡੋਂ ਦੇ ਲੜਕਿਆਂ ਦੇ ਮੁਕਾਬਲੇ ਵਿਚ ਪ੍ਰਭਨੂਰ ਸਿੰਘ, ਕਰਨਵੀਰ ਸਿੰਘ, ਵੇਦਾਂਸ਼ ਨੇ ਸਿਲਵਰ ਮੈਡਲ ਹਰਜਸ ਸਿੰਘ ਅਤੇ ਅਲਤਮਸ ਨੇ ਕਾਂਸੇ ਦਾ ਮੈਡਲ ਹਾਸਿਲ ਕੀਤਾ। ਇਨ੍ਹਾਂ ਸਾਰੇ ਵਿਦਿਆਰਥੀਆਂ ਦਾ ਸਕੂਲ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਸਕੂਲ ਦੇ ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ ਨੇ ਸਾਰੇ ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਸਾਰੇ ਵਿਦਿਆਰਥੀਆਂ ਨੂੰ ਸਕੂਲ ਦੇ ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ, ਹਰਪ੍ਰੀਤ ਕੌਰ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਸ਼ੁਭਕਾਮਨਾਵਾਂ ਦਿੱਤੀਆਂ।


