ਸ਼ਰਾਬ ਦੇ ਨਸ਼ੇ ’ਚ ਭਰਾ ਹੱਥੋਂ ਭਰਾ ਕਤਲ 

ਕੋਟ ਈਸੇ ਖਾਂ,27 ਜੁਲਾਈ: :(ਨਛੱਤਰ ਸਿੰਘ ਲਾਲੀ ) ਸਥਾਨਕ ਕਸਬੇ ਦੇ ਧਰਮਕੋਟ ਰੋਡ ’ਤੇ ਸਥਿਤ ਪਿੰਡ ਕੋਟ ਸਦਰ ਖਾਂ ’ਚ ਬੀਤੀ 26 ਜੁਲਾਈ ਦੀ ਰਾਤ ਨੂੰ ਕਰੀਬ ਸਾਢੇ ਕੁ ਨਂੌ ਵਜੇ ਸ਼ਰਾਬ ਦੇ ਨਸ਼ੇ ਦੀ ਹਾਲਤ ਵਿਚ ਛੋਟੇ ਭਰਾ ਹੱਥੋਂ ਵੱਡੇ ਭਰਾ ਦਾ ਕਤਲ ਹੋ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ। ਮਿ੍ਰਤਕ ਦੇ ਚਾਚੇ ਗੁਰਦੇਵ ਸਿੰਘ ਦੱਸਣ ਅਨੁਸਾਰ ਉਸ ਦੇ ਭਰਾ ਜਗਤਾਰ ਸਿੰਘ ਕੌਮ ਜੱਟ ਸਿੱਖ ਜੋ ਦਿਮਾਗੀ ਤੌੌਰ ’ਤੇ ਪ੍ਰੇਸ਼ਾਨ ਰਹਿੰਦਾ ਹੈ, ਦੇ ਦੋ ਲੜਕਿਆਂ ਲਖਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਵਿਚ ਘਰ ਦੀ ਵੰਡ ਨੂੰ ਲੈ ਕੇ ਆਪਸ ਵਿਚ ਵਿਵਾਦ ਚੱਲਿਆ ਆ ਰਿਹਾ ਸੀ, ਜਿਸ ਨੂੰ ਦਸ ਕੁ ਦਿਨ ਪੰਚਾਇਤੀ ਤੌਰ ’ਤੇ ਨੂੰ ਨਿਬੇੜ ਲਿਆ ਗਿਆ ਸੀ। ਬੀਤੀ ਰਾਤ ਸ਼ਰਾਬ ਦੇ ਨਸ਼ੇ ਵਿਚ ਦਵਿੰਦਰ ਸਿੰਘ ਦਾ ਆਪਣੇ ਪਿਤਾ ਜਗਤਾਰ ਸਿੰਘ ਨਾਲ ਮਾਮੂਲੀ ਤਕਰਾਰ ਹੋ ਗਿਆ। ਜਗਤਾਰ ਸਿੰਘ ਦਵਿੰਦਰ ਤੋੋਂ ਖਹਿੜਾ ਛਡਵਾਉਣ ਲਈ ਆਪਣੇ ਦੂਜੇ ਲੜਕੇ ਲਖਵਿੰਦਰ ਸਿੰਘ ਦੇ ਘਰ ਆ ਗਿਆ। ਨਸ਼ੇ ਦੀ ਹਾਲਤ ਵਿਚ ਦਵਿੰਦਰ ਵੀ ਆਪਣੇ ਪਿਤਾ ਦੇ ਪਿੱਛੇ ਕਿ੍ਰਚ ਲੈ ਕੇ ਲਖਵਿੰਦਰ ਦੇ ਘਰ ਆ ਗਿਆ। ਜਦ ਲਖਵਿੰਦਰ ਨੇ ਆਪਣੇ ਭਰਾ ਨੂੰ ਰੋਕਣਾ ਚਾਹਿਆ ਤਾਂ ਦਵਿੰਦਰ ਨੇ ਆਪਣੇ ਵੱਡੇ ਭਰਾ ਲਖਵਿੰਦਰ ਸਿੰਘ ’ਤੇ ਕਿਰਚ ਨਾਲ ਵਾਰ ਕਰ ਦਿੱਤਾ। ਜਿਸ ਕਰਨ ਲਖਵਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਦਵਿੰਦਰ ਘਟਨਾ ਸਥਾਨ ਫਰਾਰ ਹੋ ਗਿਆ। ਥਾਣਾ ਧਰਮਕੋਟ ਦੀ ਪੁਲਿਸ ਪਾਰਟੀ ਨੇ ਘਟਨਾ ਸਥਾਨ ’ਤੇ ਪੁੱਜ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਉਣ ਉਪਰੰਤ ਦਵਿੰਦਰ ਸਿੰਘ ਵਿਰੁੱਧ ਮੁਕੱਦਮਾਂ ਦਰਜ਼ ਕਰਕੇ ਉਸ ਦੀ ਭਾਲ ਆਰੰਭ ਦਿੱਤੀ। ਜਿਕਰਯੋਗ ਹੈ ਕਿ ਜ਼ਮੀਨ ਘੱਟ ਹੋ ਕਾਰਨ ਲਖਵਿੰਦਰ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਪਿਛਲੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮਿ੍ਰਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਛੋਟੇ-ਛੋਟੇ ਬੱਚਿਆਂ ਨੂੰ ਰੋਂਦਿਆਂ-ਕੁਰਲਾਉਂਦਿਆਂ ਛੱਡ ਗਿਆ ਹੈ।