ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਕਰਵਾਈ ਕਣਕ ਦੀ ਵੰਡ ਸ਼ੁਰੂ

ਨਿਹਾਲ ਸਿੰਘ ਵਾਲਾ ,31 ਜੁਲਾਈ (ਜਸ਼ਨ)-ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਦੀ ਵੰਡ ਦੀ ਸ਼ੁਰੂਆਤ ਕਰਨ ਮੌਕੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਲਈ ਕਣਕ ਵੰਡਣ ਦੀ ਸਕੀਮ ਚਾਲੂ ਰੱਖੇਗੀ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਨਵੀਆਂ ਸਕੀਮਾਂ ਸਰਕਾਰ ਵੱਲੋਂ ਛੇਤੀ ਸ਼ੁਰੂ ਕੀਤੀਆਂ ਜਾਣਗੀਆਂ । ਉਹਨਾਂ ਕਿਹਾ ਕਿ ਵਿਰੋਧੀਆਂ ਦੇ ਭੰਡੀ ਪਰਚਾਰ ਨੂੰ ਠੱਲ ਪਾਉਂਦਿਆਂ ਕੈਪਟਨ ਸਾਹਿਬ ਨੇ ਕਾਂਗਰਸ ਸਰਕਾਰ ਦੇ ਪਹਿਲੇ 100 ਦਿਨਾਂ ਵਿਚ ਹੀ ਚੋਣ ਮਨੋਰਥ ਪੱਤਰ ਮੁਤਾਬਕ ਸਹੂਲਤਾਂ ਨੂੰ ਬੇਹਤਰ ਤਰੀਕੇ ਨਾਲ ਲਾਗੂੁ ਕਰਕੇ ਦਰਸਾ ਦਿੱਤਾ ਹੈ ਕਿ ਪੰਜਾਬ ਨੂੰ ਤਰੱਕੀ ਦੇ ਰਸਤੇ ’ਤੇ ਜੇ ਕੋਈ ਲੈ ਜਾ ਸਕਦਾ ਹੈ ਤਾਂ ਉਹ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਹਨ ਜਿਹਨਾਂ ਨੇ ਆਪਣੇ ਪਿਛਲੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਵੀ ਕਿਸਾਨਾਂ ਅਤੇ ਪਾਣੀਆਂ ਦੇ ਮੁੱਦਿਆਂ ’ਤੇ ਠੋਕ ਕੇ ਪਹਿਰਾ ਦਿੱਤਾ। ਇਸ ਮੌਕੇ ਸਰਪੰਚ ਬਲਦੇਵ ਸਿੰਘ ਕੁੱਸਾ,ਜਸਵਿੰਦਰ ਸਿੰਘ ਕੁੱਸਾ, ਰੁਪਿੰਦਰ ਸਿੰਘ ਦੀਨਾ, ਅਜਮੇਰ ਸਿੰਘ ਭਾਗੀਕੇ ,ਰਵੀ ਸ਼ਰਮਾ ,ਵਿਨੇ ਕੁਮਾਰ ,ਜਸਵੀਰ ਸਿੰਘ ਰਣੀਆ,ਡੀਪੂ ਹੋਲਡਰ ਪੱਪੂ ਸ਼ਰਮਾ ,ਚਰਨ ਸਿੰਘ ,ਹਰਦਿਆਲ ਸਿੰਘ,ਨੰਬਰਦਾਰ ਗੁਜੰਟ ਸਿੰਘ ,ਚਮਕੌਰ ਸਿੰਘ,ਬਿੱਕਰ ਬੱਧਨੀ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।


