ਸਰਕਾਰੀ ਹਾਈ ਸਕੂਲ ਨੂੰ ਛੱਤ ਵਾਲੇ ਪੱਖੇ ਦਾਨ ਕੀਤੇ

ਬਰਗਾੜੀ,6 ਅਗਸਤ-(ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ)-ਚੜ੍ਹਦੀ ਕਲਾ ਸੇਵਾ ਜੱਥਾ ਸਿਬੀਆ ਦੇ ਸੇਵਾਦਾਰ ਗੁਰਵਿੰਦਰ ਸਿੰਘ ਖਾਲਸਾ ਦੇ ਵਿਸ਼ੇਸ ਯਤਨਾਂ ਸਦਕਾ ਗੁਰਦਾਸ ਸਿੰਘ ਜੇ. ਈ ਪੰਜਾਬ ਮੰਡੀ ਬੋਰਡ ਨੇ ਸਰਕਾਰੀ ਹਾਈ ਸਕੂਲ ਸਿਬੀਆ ਨੂੰ ਛੱਤ ਵਾਲੇ ਪੱਖੇ ਦਾਨ ਕੀਤੇ। ਸਕੂਲ ਮੁੱਖੀ ਕੁਲਬੀਰ ਕੌਰ ਨੇ ਗੁਰਦਾਸ ਸਿੰਘ ਦੇ ਇਸ ੳੱੁਦਮ ਦੀ ਸਲਾਂਘਾ ਕਰਦਿਆਂ ਕਿਹਾ ਕਿ ਇਹ ਇੱਕ ਵਿਅਕਤੀ ਨਹੀਂ ਸਗੋਂ ਸੰਸਥਾ ਹੈ ਜੋ ਸਮੇਂ-ਸਮੇਂ ਤੇ ਵਿਦਿਆਰਥੀਆਂ ਦੀ ਲੋੜ ਨੂੰ ਮੁੱਖ ਰੱਖਦਿਆ ਦਾਨ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਇਸ ਸਮੇਂ ਭਾਈ ਮੱਖਣ ਸਿੰਘ ਖਾਲਸਾ, ਗੁਰਵਿੰਦਰ ਸਿੰਘ ਖਾਲਸਾ, ਅਰੁਣਦੀਪ ਸਿੰਘ, ਗਿਆਨ ਸਿੰਘ, ਬਲਜਿੰਦਰ ਸਿੰਘ , ਜਸਵਿੰਦਰ ਸਿੰਘ ਭੁੱਲਰ, ਰਣਜੀਤ ਸਿੰਘ ਘੰਦੂੜਾ, ਡਾ. ਜਸਵੀਰ ਸਿੰੰਘ, ਘਣ ਸਿੰਘ ਖਾਲਸਾ, ਬਾਬਾ ਬਿੱਲੂ ਸਿੰਘ ਆਦਿ ਹਾਜ਼ਰ ਸਨ।


