ਲੀਗਲ ਲਿਟਰੇਸੀ ਕਲੱਬ ਲੰਡੇ ਸਕੂਲ ਦੀ ਹੋਈ ਜਰੂਰੀ ਮੀਟਿੰਗ

ਸਮਾਲਸਰ,8 ਅਗਸਤ (ਜਸਵੰਤ ਗਿੱਲ)-ਸਕੂਲੀ ਵਿਦਿਆਰਥੀਆਂ ਨੂੰ ਕਾਨੂਨੀ ਪੱਖਾ ਤੋਂ ਜਾਗਰੂਕ ਕਰਨ ਲਈ ਸਕੂਲ ਵਿੱਚ ਸਥਾਪਿਤ ਕੀਤੇ ਲੀਗਲ ਲਿਟਰੇਸੀ ਕਲੱਬ ਦੀ ਜਰੂਰੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਡੇ ਵਿਖੇ ਪਿ੍ਰੰਸੀਪਲ ਸ਼ੀ੍ਰਮਤੀ ਕਿ੍ਰਸ਼ਨਾ ਕੁਮਾਰੀ ਦੀ ਅਗਵਾਈ ਵਿੱਚ ਸਕੂਲ ਦੇ ਹਾਲ ਵਿੱਚ ਹੋਈ। ਇਸ ਮੀਟਿੰਗ ਵਿੱਚ ਗੁਰਜੀਤ ਸਿੰਘ ਇੰਚਾਰਜ ਲੀਗਲ ਲਿਟਰੇਸੀ ਕਲੱਬ ਚਮਕੌਰ ਸਿੰਘ ਲੈਕ. ਪੰਜਾਬੀ ਅਤੇ ਪ੍ਰੀਤਮ ਸਿੰਘ ਮੈਥ.ਮਾਸਟਰ ਨੇ ਸੰਬੋਧਨ ਕੀਤਾ। ਵਿਦਿਆਰਥੀਆਂ ਨੂੰ ਉਨਾਂ ਦੇ ਹੱਕਾ ਅਤੇ ਫਰਜ਼ਾਂ ਪ੍ਰਤੀ ਜਾਗਰੁੂਕ ਕੀਤਾ ਗਿਆ ਸਰਕਾਰ ਵੱਲੋ ਦਿੱਤੀਆ ਜਾ ਰਹੀਆ ਮੁਫਤ ਕਾਨੂੰਨੀ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਇਸ ਸਮੇਂ ਉਨਾਂ ਨੂੰ ਇਨਾਂ ਸਭ ਜਾਣਕਾਰੀਆ ਨੂੰ ਆਪਣੇ ਮਾਪਿਆਂ ਅਤੇ ਜਨਤਕ ਥਾਵਾਂ ਤੇ ਪ੍ਰਚਾਰ ਕਰਨ ਦੀ ਪ੍ਰੇਰਨਾ ਵੀ ਦਿੱਤੀ ਇਸ ਸਮੇਂ ਹੋਰਨਾ ਤੋਂ ਇਲਾਵਾ ਰਜਿੰਦਰ ਕੌਰ,ਰਮਨਦੀਪ ਕੌਰ,ਜਗਤਾਰ ਸਿੰਘ ਅਤੇ ਨਵਦੀਪ ਸਿੰਘ ਹਾਜ਼ਰ ਸਨ।


