ਐਮ ਸੀ ਵੀਜਾ ਅਡਵਾਈਜਰ ਦਾ ਦਫਤਰ ਹੁਣ ਖੁੱਲਣ ਜਾ ਰਿਹਾ ਅਸਟਰੇਲੀਆ ਵਿੱਚ ਵੀ - ਸੰਦੀਪ ਸਿੰਘ ਧਾਲੀਵਾਲ

ਨਿਹਾਲ ਸਿੰਘ ਵਾਲਾ,9 ਅਗਸਤ (ਜਸ਼ਨ)-ਮਾਈ ਚੁਆਇਸ ਵੀਜਾ ਅਡਵਾਈਜ਼ਰ ਦਾ ਦਫਤਰ ਹੁਣ ਅਸਟਰੇਲੀਆ ਵਿੱਚ ਵੀ ਖੁੱਲਣ ਜਾ ਰਿਹਾ ਹੈ , ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਮ ਡੀ ਸੰਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਸਟਰੇਲੀਅਨ ਮਾਈਗਰੇਸ਼ਨ ਲਾਅ  ਦੀ ਡਿਗਰੀ ਕਰਣ ਤਂੋ ਬਾਅਦ ਉਹਨਾਂ ਦੇ ਟੀਮ ਮੈਂਬਰ ਮਨਦੀਪ ਕੌਰ ਧਾਲੀਵਾਲ ਵੱਲਂੋ ਅਸਟਰੇਲੀਆ ਦੇ ਸਹਿਰ ਬਰਿਸਬੇਨ ਵਿਖੇ ਅਗਸਤ ਮਹੀਨੇ ਦੇ ਵਿੱਚ ਹੀ ਦਫਤਰ ਖੋਲ ਕੇ ਆਪਣੀਆਂ ਸੇਵਾਵਾਂ ਦੇਣੀਆਂ ਸੁਰੂ ਕਰ ਦਿੱਤੀਆਂ ਜਾਣਗੀਆ , ਉਹਨਾਂ ਕਿਹਾ ਕਿ ਜਿੱਥੇ ਅਸਟਰੇਲੀਆ ਵਿੱਚ ਪੰਜਾਬ ਵਾਸੀਆਂ ਨੂੰ ਇੰਮੀਗਰੇਸ਼ਨ ਸੰਬੰਧੀ ਸਹੀ ਜਾਣਕਾਰੀ ਮਿਲੇਗੀ ,ਉੱਥੇ ਇਲਾਕੇ ਦੇ ਲੋਕਾਂ ਨੂੰ ਵੀ ਨਿਹਾਲ ਸਿੰਘ ਵਾਲਾ ਵਿਖੇ ਚੱਲ ਰਹੇ ਦਫਤਰ ਵਿੱਚ ਅਸਟਰੇਲੀਆ ਦੇ ਸਟੱਡੀ ਵੀਜਾ , ਟੂਰਿਸਟ ਵੀਜਾ ਅਤੇ ਇੰਮੀਗਰੇਸਨ ਸੰਬੰਧੀ ਹਰ ਤਰਾਂ ਦੀ ਸਹੀ ਸਲਾਹ ਦਿੱਤੀ ਜਾਵੇਗੀ । ਇਸ ਸਮੇ ਉਹਨਾਂ ਦੇ  ਨਾਲ ਕੁਲਦੀਪ ਸਿੰਘ ਮਧੇਕੇ ਅਤੇ ਮੈਨੇਜਰ ਹਰਸਿਮਰਨਜੀਤ ਸਿੰਘ ਵੀ ਹਾਜ਼ਰ ਸਨ।