ਮਾਉਟ ਲਿਟਰਾ ਜੀ ਸਕੂਲ ਵਿਚ ਬਾਲੀਬਾਲ ਤੇ ਹੈੰਡਬਾਲ ਟੂਰਨਾਮੈਂਟ ਸ਼ੁਰੂ

ਮੋਗਾ, 9 ਅਗਸਤ (ਜਸ਼ਨ )-ਲੁਧਿਆਣਾ-ਮੋਗਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸ਼ਹਿਰ ਦੇ ਪ੍ਰਮੁੱਖ ਉਦੋਗਪਤੀ ਤੇ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਚਲਾਏ ਜਾ ਰਹੇ ਮਾਉਟ ਲਿਟਰਾ ਜੀ ਸਕੂਲ ਵਿਖੇ ਅੱਜ ਹੈੰਡਬਾਲ ਅਤੇ ਬਾਲੀਬਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ। ਜਿਸਦਾ ਉਦਘਾਟਨ ਏ.ਈ.ਓ. ਮੋਗਾ ਇੰਦਰਪਾਲ ਸਿੰਘ ਢਿੱਲੋਂ ਤੇ ਕੁਲਵੰਤ ਸਿੰਘ ਕਲਸੀ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ। ਜਿਨਾਂ ਦਾ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਨਿਰਮਲ ਧਾਰੀ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸੁਆਗਤ ਕੀਤਾ। ਇਸ ਮੌਕੇ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਖੇਡ ਵਿਚ ਭਾਗੀਦਾਰੀ ਬੱਚਿਆਂ ਦੇ ਟੀਚੇ ਸਥਾਪਤ ਕਰਨ, ਟੀਮ ਦੇ ਕੰਮ, ਅਨੁਸ਼ਾਸਨ ਅਤੇ ਕੌਸ਼ਲ ਜੋ ਕਿ ਉਪਰ ਤੋਂ ਥੱਲੇ ਦੀ ਵਾਸਤਵਿਕ ਜੀਵਨ ਸਥਿਤੀਆ ਤੋਂ ਨਿਪਟਣ ਲਈ ਜਰੂਰੀ ਹਨ, ਸਿੱਖਣ ਦਾ ਇਕ ਵਿਅਵਹਾਰਿਕ ਢੰਗ ਪ੍ਰਦਾਨ ਕਰਦਾ ਹੈ। ਉਹਨਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਵੱਖਰਾ ਅੰਗ ਹੈ, ਜਿਸਨੂੰ ਖੇਡਣ ਨਾਲ ਸਾਡਾ ਸ਼ਰੀਰ ਤੰਦਰੁਸਤ ਰਹਿੰਦਾ ਹੈ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਸਕੂਲ ਵੱਲੋਂ ਪੜਾਈ ਦੇ ਨਾਲ-ਨਾਲ ਖੇਡਾਂ ਦਾ ਆਯੋਜਨ ਵੀ ਸਮੇਂ-ਸਮੇਂ ਤੇ ਕੀਤਾ ਜਾਂਦਾ ਹੈ, ਜੋ ਕਿ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਏ.ਈ.ਓ. ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।