ਪੰਜਾਬੀ ਜਾਗਰਣ ਦੇ ਸਬ ਦਫ਼ਤਰ ਮੋਗਾ ਤੋਂ ਐਡੀਟਰ ਸੁਖਦੀਪ ਸਿੰਘ ਪੁਰੀ ਦੀ ਦਾਦੀ ਦਾ ਭੋਗ 16 ਅਗਸਤ ਨੂੰ

ਮੋਗਾ,13 ਅਗਸਤ (ਜਸ਼ਨ)-ਪਿੰਡ ਬੁੱਕਣ ਵਾਲਾ ਤੋਂ ਸਮਾਜ ਸੇਵੀ ਸੁਖਦੇਵ ਸਿੰਘ, ਬਲਵਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਅਤੇ ਪੰਜਾਬੀ ਜਾਗਰਣ ਅਖ਼ਬਾਰ ਦੇ ਸਬ ਦਫ਼ਤਰ ਮੋਗਾ ਤੋਂ ਆਡੀਟੋਰੀਅਲ ਸਟਾਫ਼ ’ਚ ਕੰਮ ਕਰਦੇ ਸੁਖਦੀਪ ਸਿੰਘ ਪੁਰੀ ਦੇ ਦਾਦੀ ਜੀ ਮਾਤਾ ਤੇਜ਼ ਕੌਰ ਪਤਨੀ ਸਵ. ਪ੍ਰੀਤਮ ਸਿੰਘ ਬੀਤੀ 6 ਅਗਸਤ ਨੂੰ ਸਖੇਪ ਬਿਮਾਰੀ ਕਾਰਨ ਆਪਣੀ ਸਵਾਸਾਂ ਦੀ ਪੂਜੀ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਉਹ 105 ਵਰਿਆਂ ਦੇ ਸਨ। ਉਨਾਂ ਨਮਿੱਤ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 16 ਅਗਸਤ ਦਿਨ ਬੁੱਧਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਪਿੰਡ ਬੁੱਕਣ ਵਾਲਾ ਵਿਖੇ ਸਥਿਤ ਗੁਰਦੁਆਰਾ ਚੰਨੂੰ ਕੀ ਪੱਤੀ ਵਿਖੇ ਹੋਵੇਗੀ। ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ।