ਕਸਬਾ ਸਮਾਲਸਰ ਵਿਖੇ ਸੱਪ ਡੱਸਣ ਨਾਲ ਗਰੀਬ ਮਜ਼ਦੂਰ ਦੀ ਮੌਤ

ਸਮਾਲਸਰ,14 ਅਗਸਤ (ਜਸਵੰਤ ਗਿੱਲ)-ਕਸਬਾ ਸਮਾਲਸਰ ਵਿਖੇ ਇੱਕ ਗਰੀਬ ਮਜ਼ਦੂਰ ਦੀ ਸੱਪ ਦੇ ਡੱਸਣ ਨਾਲ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਰਦੋਂ ਕਸਬਾ ਸਮਾਲਸਰ ਵਾਸੀ ਗੁਰਮੇਲ ਸਿੰਘ (60) ਪੁੱਤਰ ਬਿੱਕਰ ਸਿੰਘ ਸਾਲ ਆਪਣੇ ਘਰ ਵਿੱਚ ਪਸ਼ੂਆਂ ਨੂੰ ਪੱਠੇ ਆਦਿ ਪਾਉਣ ਲਈ ਪਸ਼ੂਆਂ ਵਾਲੇ ਆਰਜੀ ਵਰਾਂਡੇ ਵਿੱਚ ਗਿਆ ਤਾਂ ਉੱਥੇ ਉਸ ਨੂੰ ਜਹਿਰੀਲੇ ਸੱਪ ਨੇ ਡੱਸ ਲਿਆ,ਜਿਸ ਨਾਲ ਉਸ ਦੀ ਮੌਤ ਹੋ ਗਈ। ਮਨਦੀਪ ਸਿੰਘ ਉਰਫ ਮਚਾਕੀ,ਬੋਹੜ ਸਿੰਘ ਅਤੇ ਸੁੱਖਾ ਸਿੰਘ ਨੇ ਦੱਸਿਆਂ ਕਿ ਉਨ੍ਹਾਂ ਦੇ ਪਿਤਾ ਜੀ ਕੱਲ੍ਹ 11 ਕੁ ਵਜੇ ਘਰ ਵਿੱਚ ਰੱਖੀ ਗਾਂ ਨੂੰ ਪੱਠੇ ਪਾਉਣ ਲਈ ਗਏ ਤਾਂ ਉਨ੍ਹਾਂ ਦੇ ਜਹਿਰੀਲੇ ਸੱਪ ਨੇ ਡੱਸ ਲਿਆ ,ਇਸ ਦਾ ਪਤਾ ਚੱਲਦੇ ਹੀ ਉਹ ਉਨ੍ਹਾਂ ਨੂੰ ਨਜ਼ਦੀਕੀ ਪਿੰਡ ਮੱਲਕੇ ਵਿਖੇ ਲੈ ਕੇ ਜਾ ਰਹੇ ਸਾਂ ਤਾਂ ਉਨ੍ਹਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ।ਸਾਬਕਾ ਸਰਪੰਚ ਹਰਮੇਸ਼ ਸਿੰਘ ਮੇਸ਼ੀ,ਪੰਚ ਸੋਮਾ ਸਿੰਘ ਨੇ ਕਿਹਾ ਹੈ ਕਿ ਉਕਤ ਪਰਿਵਾਰ ਬੇਹੱਦ ਗਰੀਬ ਹੈ ਅਤੇ ਦਿਹਾੜੀ ਆਦਿ ਕਰਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ। ਮਿ੍ਰਤਕ ਗੁਰਮੇਲ ਸਿੰਘ ਦੀ ਪਤਨੀ ਦੀ ਸ਼ੂਗਰ ਦੀ ਬੀਮਾਰੀ ਕਾਰਨ ਇੱਕ ਲੱਤ ਕੱਟੀ ਹੋਈ ਹੈ। ਉਨ੍ਹਾਂ ਕਿਹਾ ਹੈ ਗੁਰਮੇਲ ਸਿੰਘ ਦੀ ਬੇਵਕਤੀ ਮੌਤ ਨਾਲ ਪਰਿਵਾਰ ‘ਤੇ ਦੁੱਖਾ ਦਾ ਪਹਾੜ ਡਿੱਗ ਪਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਉਕਤ ਗਰੀਬ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।