ਖੜੀ ਗੱਡੀ ਵਿੱਚ ਬੰਦ ਹੋਣ ਨਾਲ ਦੋ ਸਕੇ ਭੈਣ ਭਰਾਵਾਂ ਦੀ ਮੌਤ

ਸਮਾਲਸਰ,14 ਅਗਸਤ (ਜਸਵੰਤ ਗਿੱਲ)- ਕਸਬਾ ਸਮਾਲਸਰ ਦੇ ਮੇਨ ਬਜ਼ਾਰ ਵਿੱਚ ਕਿਰਾਏ ਤੇ ਰਹਿ ਰਹੇ ਇੱਕ ਪ੍ਰਵਾਸੀ ਮਜ਼ਦੂਰ ਦੇ ਦੋ ਬੱਚਿਆਂ ਦੀ ਘਰ ਅੱਗੇ ਖੜੀ ਗੱਡੀ ਵਿੱਚ ਦਮ ਘੁੱਟਣ ਨਾਲ ਮੌਤ ਹੋ ਜਾਣ ਨਾਲ ਪੂਰੇ ਇਲਾਕੇ ਅੰਦਰ ਗਮ ਦੀ ਲਹਿਰ ਦੌੜ ਗਈ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਸਬਾ ਸਮਾਲਸਰ ਦੇ ਮੇਨ ਬਜ਼ਾਰ ਵਿੱਚ ਸਥਿਤ ਮਾਸਟਰ ਗੁਰਦੇਵ ਸਿੰਘ ਜੋ ਕਿ ਵਿਦੇਸ ਵਿੱਚ ਰਹਿ ਰਹੇ ਹਨ ਦੇ ਮਕਾਨ ਦਾ ਇੱਕ ਹਿੱਸਾ ਪ੍ਰਵਾਸੀ ਮਜ਼ਦੂਰ ਓਮੇਸ਼ ਕੁਮਾਰ ਵਾਸੀ ਬਿਹਾਰ ਕੋਲ ਕਿਰਾਏ ‘ਤੇ ਹੈ।ਅੱਜ ਸਵੇਰੇ ਉਸ ਦੇ ਘਰ ਅੱਗੇ ਸੁਖਮੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭਲੂਰ ਆਪਣੀ ਮਰੂਤੀ ਸਜੂਕੀ ਦੀ ਗੱਡੀ ਨੰਬਰ ਡੀ.ਐੱਲ 9 ਸੀ.ਈ 7283 ਲਾ ਕੇ ਖੁਦ ਅੱਗੇ ਆਪਣੀ ਰਿਸਤੇਦਾਰੀ ਵਿੱਚ ਚੱਲਾ ਗਿਆ। ਗੱਡੀ ਦਾ ਲੌਕ ਖਰਾਬ ਹੋਣ ਕਰਕੇ ਇੱਕ ਬਾਰੀ ਖੁੱਲੀ ਰਹਿ ਗਈ ਅਤੇ ਬਾਰੀ ਖੋਲ ਕੇ ਓਮੇਸ਼ ਕੁਮਾਰ ਦੇ ਦੋ ਬੱਚੇ ਮੋਨੀ ਕੁਮਾਰੀ 7 ਸਾਲ ਅਤੇ ਬਾਨੂੰ ਪ੍ਰਤਾਪ ਗੱਡੀ ਵਿੱਚ ਬੰਦ ਹੋ ਗਏ ਜਿਨਾਂ ਦੀ ਗੱਡੀ ਵਿੱਚ ਦਮ ਘੁੱਟਣ ਕਾਰਨ ਮੌਤ ਹੋ ਗਈ। ਇਸ ਸਬੰਧੀ ਮਿ੍ਰਤਕ ਬੱਚਿਆ ਦੀ ਮਾਂ ਰੂਬੀ ਦੇਵੀ ਨੇ ਦੱਸਿਆਂ ਕਿ ਦੁਪਹਿਰ ਦੋ ਵਜੇ ਦੀ ਚਾਹ ਵੀ ਕੇ ਦੋਨੋਂ ਬੱਚੇ ਬਾਹਰ ਖੇਡਣ ਲਈ ਚੱਲੇ ਗਏ ਪਰ ਉਹ ਖੇਡਣ ਦੀ ਬਜਾਏ ਗੱਡੀ ਵਿੱਚ ਬੰਦ ਹੋ ਗਏ ਜਿਸ ਦਾ ਪਤਾ ਤਕਰੀਬਨ 4:30 ਚਾਰ ਵਜੇ ਗੱਡੀ ਦੇ ਮਾਲਕ ਨੂੰ ਚੱਲਿਆ।ਪਤਾ ਲੱਗਦਿਆ ਹੀ ਆਸ ਪਾਸ ਦੀਆਂ ਦੁਕਾਨਾ ਵਾਲੇ ਲੋਕ ਇਕੱਠੇ ਹੋ ਗਏ ਅਤੇ ਬੱਚਿਆਂ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨਾਂ ਨੂੰ ਮਿ੍ਰਤਕ ਐਲਾਨ ਦਿੱਤਾ।ਮੌਕੇ ‘ਤੇ ਪਹੁੰਚ ਕੇ ਸਮਾਲਸਰ ਪੁਲਿਸ ਦੇ ਥਾਣਾ ਮੁਖੀ ਮੇਜਰ ਸਿੰਘ ਨੇ ਘਟਨਾ ਸਥਾਨ ਦਾ ਜਾਇਜਾ ਲਿਆ ਅਤੇ ਗੱਡੀ ਦੇ ਮਾਲਕ ਨੂੰ ਸਮੇਤ ਗੱਡੀ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਸਿਵਲ ਹਸਪਤਾਲ ਵਿਖੇ ਮੌਜੂਦ ਡਾਕਟਰ ਨੇ ਦੱਸਿਆ ਕਿ ਬੱਚਿਆ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ।