ਗੋਲਡਨ ਅਰਥ ਕਾਨਵੈਂਟ ਸਕੂਲ ਜੋਗੇਵਾਲਾ ਵਿਖੇ ਅਜਾਦੀ ਦਿਵਸ ਮਨਾਇਆ ਗਿਆ

ਮੋਗਾ,15 (ਜਸ਼ਨ)- ਗੋਲਡਨ ਅਰਥ ਕਾਨਵੈਂਟ ਸਕੂਲ ਜੋਗੇਵਾਲਾ ਵਿਖੇ ਅਜ਼ਾਦੀ ਦਿਵਸ ਬੜੀ ਧੂਮ ਧਾਮ ਅਤੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸ਼ਮ ਸ੍ਰ. ਲਖਵੀਰ ਸਿੰਘ ਡਾਇਰੈਕਟ ਕਲਗੀਧਰ ਅਕੈਡਮੀ ਲੁਧਿਆਣਾ ਨੇ ਨਿਭਾਈ। ਉਹਨਾ ਦੇ ਨਾਲ ਚੇਅਰਮੈਨ ਸ੍ਰੀ ਬਲਦੇਵ ਕਿ੍ਰਸ਼ਨ ਅਰੋੜਾ, ਪ੍ਰਧਾਨ ਡਾ. ਮਨਿੰਦਰਪਾਲ ਅਰੋੜਾ, ਮੈਨੇਜਰ ਸ੍ਰੀ ਬੀ ਕੇ ਅਹੂਜਾ, ਲਖਵਿੰਦਰ ਸਿੰਘ ਅਕਾਂਊਟ ਸੁਪਰਡੈਂਟ, ਸ੍ਰੀ ਰੋਹਿਤ ਅਰੋੜਾ ਮੈਨਜਮੈਂਟ ਮੈਂਬਰ ਗੋਲਡਨ ਗਰੁੱਪ ਸਕੂਲ਼ ਆਦਿ ਹਾਜ਼ਰ ਸਨ। ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ। ਇਸ ਤੋਂ ਇਲਾਵਾ ਬੱਚਿਆਂ ਨੇ ਗਿੱਧਾ, ਭੰਗੜਾ, ਡਾਂਸ, ਸਕਿੱਟ ਆਦਿ ਪੇਸ਼ ਕੀਤੇ। ਪਿ੍ਰੰਸੀਪਲ ਸ੍ਰੀ ਰਾਜਨ ਖੁਰਾਣਾ ਨੇ ਬੱਚਿਆਂ ਨੂੰ ਅਜਾਦੀ ਦਿਵਸ ਅਤੇ ਜਨਮ ਅਸ਼ਟਮੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਅਤੇ ਬੱਚਿਆਂ ਨੂੰ ਲੱਡੂ ਵੰਡੇ।


