ਇਲੈਕਟਰੋ-ਹੋਮਿਉਪੈਥੀ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾ ਵਾਰੀ ਮੀਟਿੰਗ ਹੋਈ

ਮੋਗਾ,15 ਅਗਸਤ-( ਅਵਤਾਰ ਸਿੰਘ ਦੇਵਗੁਣ) ਇਲੈਕਟਰੋ-ਹੋਮਿਉਪੈਥੀ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰੀ ਮੀਟਿੰਗ ਸ਼ਹੀਦ ਕਾਮਰੇਡ ਨਛੱਤਰ ਸਿੰਘ ਹਾਲ ਮੋਗਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਡਾ: ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਕੀਤੀ। ਐਸੋਸੀਏਸ਼ਨ ਵੱਲੋਂ ਸਮੂਹ ਭਾਰਤੀ ਵਾਸੀਆਂ ਨੂੰ ਅਜਾਦੀ ਦਿਵਸ ਦੀ ਵਧਾਈ ਦਿੱਤੀ ਗਈ। ਪ੍ਰਧਾਨ ਜਸਪਾਲ ਸਿੰਘ ਸੰਧੂ ਕੋਟ ਈਸੇ ਖਾਂ ਨੇ ਆਪਣੇ ਪਾਚਣ ਪ੍ਰਣਾਲੀ ਨਾਲ ਸਬੰਧਤ ਅੰਗ ਪਿੱਤੇ ਅਤੇ ਜਿਗਰ ਦੇ ਕੰਮਾਂ ਅਤੇ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਚੈਅਰਮੈਨ ਡਾ: ਜਗਤਾਰ ਸਿੰਘ ਸੇਖੋਂ ਨੇ ਪਿੱਤੇ ਅਤੇ ਜਿਗਰ ਦੇ ਰੋਗਾਂ ਸਬੰਧੀ ਇਲੈਕਟਰੋ-ਹੋਮਿਉਪੈਥੀ ਦਵਾਈ ਬਾਰੇ ਵਿਸਥਾਰ ਪੂਰਵਕ ਦੱਸਿਆ। ਕੈਸ਼ੀਅਰ ਡਾ: ਜਸਵਿੰਦਰ ਸਿੰਘ ਸਮਾਧ ਭਾਈ ਨੇ ਮਰੀਜ ਦਾ ਟੈਮਪਰਾਮੈਂਟ ਪਹਿਚਾਨਣ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਦਵਾਈ ਦੀ ਸਹੀ ਚੋਣ ਹੋ ਸਕੇ। ਇਸ ਸਮੇਂ ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਡਾਕਟਰ ਪਹੁੰਚੇ ਜਿੰਨਾ ਵਿੱਚ ਪ੍ਰੈਸ ਸਕੱਤਰ ਡਾ: ਦਰਬਾਰਾ ਸਿੰਘ ਭੁੱਲਰ, ਆਫਿਸ ਸੈਕਟਰੀ ਡਾ: ਜਗਜੀਤ ਸਿੰਘ ਗਿੱਲ, ਡਾ: ਲਖਵਿੰਦਰ ਸਿੰਘ ਡਰੋਲੀ, ਡਾ: ਮਨਦੀਪ ਸਿੰਘ, ਡਾ: ਗੁਰਪ੍ਰੀਤ ਸਿੰਘ ਨਾਗੀ, ਡਾ: ਮੋਹਨ ਸਿੰਘ ਪਾਣੀਪੱਤ, ਡਾ: ਸੁਨੀਲ ਸਹਿਗਲ ਪਾਣੀਪੱਤ, ਡਾ: ਹਰਜਿੰਦਰ ਸਿੰਘ, ਡਾ: ਅਰਚਨਾ ਸਰਮਾਂ, ਡਾ: ਹਰਵਿੰਦਰ ਕੌਰ ਤਰਨ ਤਾਰਨ, ਡਾ: ਜਗਦੀਪ ਸਰਮਾਂ ਅੰਮਿ੍ਰਤਸਰ, ਡਾ: ਕੁਲਵੰਤ ਸਿੰਘ ਮਲੇਰਕੋਟਲਾ, ਡਾ: ਅਮਰਜੀਤ ਸਿੰਘ, ਡਾ: ਸਵਾਮੀ ਭਾਰਤਵਾਜ ਗਿੱਦੜਬਾਹਾ, ਡਾ: ਐਸ.ਕੇ. ਕਟਾਰੀਆ, ਡਾ: ਰਵੀ ਕੁਮਾਰ, ਡਾ: ਸੁਖਦੇਵ ਸਿੰਘ ਆਦਿ ਡਾਕਟਰ ਨੇ ਮੀਟਿੰਗ ਵਿੱਚ ਹਿੱਸਾ ਲਿਆ ਜਿੰਨਾ ਦਾ ਡਾ: ਮਨਜੀਤ ਸਿੰਘ ਸੱਗੂ ਨੇ ਤਹਿ ਦਿਲੋਂ ਧੰਨਵਾਦ ਕੀਤਾ


