ਰਾਮੂੰਵਾਲਾ ਨਵਾਂ ਫੁੱਟਬਾਲ ਟੀਮ ਲੀਗ ਮੁਕਾਬਲੇ ’ਚੋਂ ਜੇਤੂ ਰਹੀ

ਚੜਿੱਕ,16 ਅਗਸਤ (ਪੱਤਰ ਪ੍ਰੇਰਕ)-ਸਰਕਾਰੀ ਸਕੂਲ ਚੜਿੱਕ ਦੀ ਫੁੱਟਬਾਲ ਖੇਡ ਗਰਾਉਂਡ ਵਿਖੇ ਹੋਏ ਫੁੱਟਬਾਲ ਦੇ ਲੀਗ ਮੁਕਾਬਲਿਆਂ ’ਚੋਂ ਰਾਮੂੰਵਾਲਾ ਨਵਾਂ ਦੀ ਫੁੱਟਬਾਲ ਟੀਮ ਪਹਿਲੇ ਸਥਾਨ ਤੇ ਰਹੀ। ਪਹਿਲੇ ਮੈਚ ਦੌਰਾਨ ਰਾਮੂੰਵਾਲਾ ਨਵਾਂ ਦੀ ਟੀਮ ਨੇ ਬੱਧਨੀ ਕਲਾਂ ਦੀ ਟੀਮ ਨੂੰ ਪੈਨਲਟੀ ਸ਼ੂਟ ਰਾਹੀਂ ਹਰਾਇਆ ਤੇ ਅਗਲੇ ਮੈਚ ’ਚ ਰਾਮੂੰਵਾਲਾ ਨਵਾਂ ਦੀ ਟੀਮ ਨੇ ਬੱਧਨੀ ਖੁਰਦ ਦੀ ਟੀਮ ਨੂੰ 3-0 ਨਾਲ ਹਰਾ ਕੇ ਸੈਮੀ ਫਾਈਨਲ ’ਚ ਪ੍ਰਵੇਸ਼ ਕੀਤਾ। ਉਪਰੰਤ ਸੈਮੀ ਫਾਈਨਲ ਮੈਚ ‘ਚ ਬੁੱਘੀਪੁਰਾ ਦੀ ਟੀਮ ਨੂੰ 1-0 ਨਾਲ ਹਰਾ ਕੇ ਰਾਮੂੰਵਾਲਾ ਨਵਾਂ ਦੀ ਟੀਮ ਫਾਈਨਲ ‘ਚ ਪਹੁੰਚੀ। ਲੀਗ ਦਾ ਫਾਈਨਲ ਮੁਕਾਬਲਾ ਰਾਮੂੰਵਾਲਾ ਨਵਾਂ ਤੇ ਰਾਜੇਆਣਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਬਹੁਤ ਹੀ ਸੰਘਰਸ਼ਪੂਰਨ ਮੁਕਾਬਲੇ ’ਚ ਰਾਮੂੰਵਾਲਾ ਨਵਾਂ ਨੇ ਰਾਜੇਆਣਾ ਦੀ ਟੀਮ ਨੂੰ ਪੈਨਲਟੀ ਸ਼ੂਟ ਰਾਹੀਂ ਹਰਾ ਕੇ ਫੁੱਟਬਾਲ ਲੀਗ ਮੁਕਾਬਲਿਆਂ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਲੀਗ ਜਿੱਤਣ ਉਪਰੰਤ ਪ੍ਰਦੀਪ ਸਿੰਘ ਗੱਗੂ, ਕੁਲਵੀਰ ਸਿੰਘ, ਜਗਜੀਤ ਸੋਨੂ, ਬੱਬੂ ਗਿੱਲ, ਜੋਤੀ, ਹਰਜੀਤ ਜੀਤਾ, ਵਿਸ਼ਾਲ ਸਿੰਘ, ਜੱਸਾ, ਨਿਰਭੈ ਸਿੰਘ, ਬਲਰਾਜ ਸਨੀ, ਸੁਖਚੈਨ ਚੈਨਾ, ਜਗਪ੍ਰੀਤ ਸਿੰਘ ਆਦਿ ਖਿਡਾਰੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।


