ਦੇਸ਼-ਭਗਤੀ ਦੇ ਮਾਹੌਲ ਵਿੱਚ ਰੰਗਿਆ ਸਾਰਾ ਰਾਜਿੰਦਰਾ ਪਬਲਿਕ ਸਕੂਲ

ਮੋਗਾ,16 ਅਗਸਤ (ਜਸ਼ਨ)-ਰਾਜਿੰਦਰਾ ਪਬਲਿਕ ਸਕੂਲ ਵਿਖੇ 71ਵਾਂ ਆਜ਼ਾਦੀ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਦੀ ਪ੍ਰਾਰਥਨਾ ਸਭਾ ਵਿਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੁਜਨ ਕੀਤਾ ਗਿਆ। ਸਕੂਲ ਪਿ੍ਰੰਸੀਪਲ ਨੇ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਹੋਇਆ ਦੇਸ਼ ਲਈ ਸ਼ਹੀਦ ਹੋਏ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਣ ਦਾ ਸੰਦੇਸ਼ ਦਿੱਤਾ। ਸਕੂਲ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਨੇ ਬੱਚਿਆਂ ਨੂੰ ਇਸ ਆਜ਼ਾਦੀ ਦਿਹਾੜੇ ਦੇ ਪਿਛੋਕੜ ਬਾਰੇ ਦੱਸਦਿਆਂ ਸ਼ਹੀਦਾਂ ਦੀ ਬਦੌਲਤ ਮਿਲੀ ਆਜ਼ਾਦੀ ਨੂੰ ਸੰਭਾਲਣ ਅਤੇ ਆਪਣੇ ਦੇਸ਼ ਪ੍ਰਤੀ ਆਪਣੇ ਕਰਤੱਵਾਂ ਅਤੇ ਫ਼ਰਜ਼ਾਂ ਨੂੰ ਨਿਭਾ ਕੇ ਇਕ ਚੰਗੇ ਨਾਗਰਿਕ ਬਣਨ ਦਾ ਸੰਦੇਸ਼ ਦਿੱਤਾ। ਉਸ ਤੋਂ ਬਾਅਦ ਵੱਖ-ਵੱਖ ਜਮਾਤਾਂ ਦੇ ਬੱਚਿਆ ਨੇ ਦੇਸ਼-ਭਗਤੀ ਵਿੱਚ ਰੰਗੀਆ ਕਵਿਤਾਵਾਂ, ਗੀਤ, ਸਕਿੱਟ ਆਦਿ ਪੇਸ਼ ਕਰਕੇ ਸਕੂਲ ਦੇ ਸਾਰੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਸਾਰੇ ਪਾਸੇ ਜੈ-ਹਿੰਦ ,ਵੰਦੇ-ਮਾਤਰਮ ਦੇ ਨਾਅਰੇ ਗੂੰਜ ਰਹੇ ਸਨ। ਅੰਤ ਵਿਚ ਚੇਅਰਮੈਨ ਸਰ ਸ਼੍ਰੀ ਵਾਸੂ ਸ਼ਰਮਾ ਜੀ ਨੇ ਬੱਚਿਆ ਵਿਚ ਦੇਸ਼-ਭਗਤੀ ਦਾ ਜਜ਼ਬਾ ਪੈਦਾ ਕਰਨ ਅਤੇ ਉਨਾਂ ਦੀ ਵਧੀਆ ਕਾਰਗੁਜਾਰੀ ਲਈ ਬੱਚਿਆਂ ਅਤੇ ਸਕੂਲ ਸਟਾਫ਼ ਨੂੰ ਮੁਬਾਰਕਬਾਦ ਦਿੱਤੀ।