ਪਿੰਡ ਸਾਫੂਵਾਲਾ ਦੇ ਛੱਪੜ ਦਾ ਪਾਣੀ ਦੇ ਰਿਹਾ ਬਿਮਾਰੀਆ ਨੂੰ ਸੱਦਾ

ਮੋਗਾ, 27 ਅਗਸਤ-(ਸੰਜੀਵ ਕੁਮਾਰ ਅਰੋੜਾ ) -ਮੋਗਾ ਨੇੜੇ ਪੈਂਦੇ ਪਿੰਡ ਸਾਫੂ ਵਾਲਾ ਦੇ ਛੱਪੜ ਦਾ ਪਾਣੀ ਛੱਪੜ ਤੋਂ ਬਾਹਰ ਆ ਕੇ ਗਲੀਆਂ ਵਿੱਚ ਆ ਰਿਹਾ ਹੈ ਜਿਸ ਨਾਲ ਪਿੰਡ ਵਿੱਚ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਅੱਜ ਕੱਲ ਡੇਂਗੂ ਦੀ ਬਿਮਾਰੀ ਆਮ ਹੋ ਗਈ ਹੈ ਜਿਸ ਨਾਲ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ ਪਿੰਡ ਵਾਸੀਆਂ ਨੇ ਪਹਿਲਾ ਵੀ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਸੀ ਪਰ ਇਸ ਦਾ ਕੋਈ ਹਾਲ ਨਹੀਂ ਨਿਕਲ ਸਕਿਆ । ਪਿੰਡ ਦੇ ਬੱਚਿਆਂ ਬਜ਼ੁਰਗਾਂ ਤੇ ਰਾਹਗੀਰਾਂ ਦਾ ਆਉਣਾ ਜਾਣਾ ਮੁਸ਼ਕਿਲ ਹੋਇਆ ਪਿਆ ਹੈ ਅਤੇ ਛੱਪੜ ਦੇ ਵਿੱਚ ਇੰਨਾ ਮੱਛਰ ਹੈ ਕੇ ਨਾਲ ਲੱਗਦੇ ਘਰਾਂ ਵਾਲੇ ਵਿਅਕਤੀਆਂ ਦਾ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ। ਪਿੰਡ ਵਾਸੀਆਂ ਦੀ ਪ੍ਰਸ਼ਾਸ਼ਨ ਅੱਗੇ ਅਪੀਲ ਹੈ ਕੇ ਪਿੰਡ ਵਿੱਚ ਕੋਈ ਵੱਡੀ ਬਿਮਾਰੀ ਘੇਰਾ ਪਾਵੇ ਉਸ ਤੋਂ ਪਹਿਲਾਂ ਪਾਣੀ ਦਾ ਛੇਤੀ ਹੀ ਕੋਈ ਨਾ ਕੋਈ ਹੱਲ ਕੱਢਿਆ ਜਾਵੇ। ਅਮਰ ਸਿੰਘ ਮੈਂਬਰ , ਜਗਸੀਰ ਸਿੰਘ ਨੰਬਰਦਾਰ ,ਲੱਕੀ ਗਿੱਲ ਸਾਫੂਵਾਲਾ ਕਾਂਗਰਸੀ ਆਗੂ, ਗੁਰਪ੍ਰੀਤ ਨੋਨਾ, ਕਪੂਰ ਸਿੰਘ ਮੈਬਰ, ਜਲੋਰ ਸਿੰਘ ਆਦਿ ਹਾਜ਼ਰ ਸਨ ।


