ਮਨਜੀਤ ਸਿੰਘ ਮਿੰਦੀ ਦੀ ਅਗਵਾਈ ਹੇਠ ਗੁਰੂ ਨਾਨਕ ਮੋਦੀਖਾਨਾ ਵੱਲੋਂ 154 ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ

ਮੋਗਾ, 27 ਅਗਸਤ (ਜਸ਼ਨ)-ਸ਼ਹਿਰ ਦੀ ਉੱਘੀ ਸਮਾਜ ਸੇਵਾ ਸੰਸਥਾ ਗੁਰੂ ਨਾਨਕ ਮੋਦੀਖਾਨਾ ਵੱਲੋਂ 154 ਵਾਂ ਰਾਸ਼ਨ ਵੰਡ ਸਮਾਗਮ ਸੰਸਥਾ ਦੇ ਮੁੱਖ ਸੇਵਾਦਾਰ ਸ: ਮਨਜੀਤ ਸਿੰਘ ਮਿੰਦੀ ਦੀ ਅਗਵਾਈ ਹੇਠ ਕਰਵਾਇਆ ਗਿਆ,ਜਿਸ ਵਿਚ ਗਰੀਬ ,ਵਿਧਵਾਵਾਂ ਅਤੇ ਲੋੜਵੰਦ 110 ਪਰਿਵਾਰਾਂ ਨੂੰ ਰਾਸ਼ਨ ਸ: ਰਾਜਵੰਤ ਸਿੰਘ ਮਾਹਲਾ ਡਾਇਰੈਕਟਰ ਖਾਦੀ ਬੋਰਡ ਪੰਜਾਬ ਵੱਲੋਂ ਵੰਡਿਆ ਗਿਆ। ਇਸ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਸ੍ਰੀ ਸਖਮਨੀ ਸਾਹਿਬ ਦਾ ਪਾਠ ਗਿਆਨੀ ਦਰਸ਼ਨ ਸਿੰਘ ਵੱਲੋਂ ਅਤੇ ਕੀਰਤਨ ਭਾਈ ਰਵਿੰਦਰ ਸਿੰਘ ਫਰੀਦਕੋਟ ਦੇ ਜੱਥੇ ਵੱਲੋਂ ਕੀਤਾ ਗਿਆ। ਉਪਰੰਤ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ। ਇਸ ਮੌਕੇ ਸ: ਮਨਜੀਤ ਸਿੰਘ ਮਿੰਦੀ ਨੇ ਕਿਹਾ ਕਿ ਅੱਜ 154 ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ ਹੈ ਜਿਸ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਹੈ । ਸਮਾਗਮ ਵਿਚ ਉਚੇਚੇ ਤੌਰ ’ਤੇ ਪੁੱਜੇ ਸ: ਰਾਜਵੰਤ ਸਿੰਘ ਮਾਹਲਾ ਅਤੇ ਜਗਜੀਤ ਸਿੰਘ ਜੌੜਾ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ ਜੋ ਗੁਰੂ ਨਾਨਕ ਮੋਦੀਖਾਨਾਂ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਅਤੇ ਟੀਮ ਕਰ ਰਹੀ ਹੈ। ਉਹਨਾਂ ਕਿਹਾ ਕਿ ਅਜਿਹੇ ਰਾਸ਼ਨ ਵੰਡ ਸਮਾਗਮ ਕਰਵਾਉਣ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਚਰਨਜੀਤ ਸਿੰਘ ਝੰਡੇਆਣਾ ਕੌਂਸਲਰ,ਸ਼੍ਰੀ ਰਾਕੇਸ਼ ਬਜਾਜ ਕੌਸਲਰ ਸ: ਹਰਪਾਲ ਸਿੰਘ ਮੱਕੜ ,ਸ਼੍ਰੀਮਤੀ ਬਰਜਿੰਦਰ ਕੌਰ ਮੱਕੜ ,ਸ਼੍ਰੀ ਸੁਰੇਸ਼ ਅਰੋੜਾ,ਸ: ਗੁਰਨਾਮ ਸਿੰਘ ਗਾਮਾ,ਸ: ਗੁਰਤੇਜ ਸਿੰਘ ਬਿਜਲੀਵਾਲੇ ,ਡਾ: ਸ਼ਕਤੀ ਜਿੰਦਲ ,ਸ: ਕੁਲਵੰਤ ਸਿੰਘ ਠੇਕੇਦਾਰ ਏ ਐੱਸ ਆਈ ਗੁਰਜੰਟ ਸਿੰਘ ਗਿੱਲ ਸਮੇਤ ਸ਼ਹਿਰ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।