ਦਿੱਲੀ ਦੀ ਉਪ ਚੋਣ ਜਿੱਤਣ ’ਤੇ ‘ਆਪ’ ਆਗੂਆਂ ਵਿਚ ਖੁਸ਼ੀ ਦਾ ਮਾਹੌਲ

ਮੋਗਾ,29 ਅਗਸਤ (ਜਸ਼ਨ)-ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀ ਉਪ ਚੋਣ ਜਿੱਤਣ ’ਤੇ ਮੋਗਾ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ’ਤੇ ਪਾਰਟੀ ਆਗੂ ਅਮਿਤ ਪੁਰੀ ਨੇ ਕਿਹਾ ਕਿ ਦਿੱਲੀ ਦੀ ਉਪ ਚੋਣ ਜਿੱਤਣਾ ਭਾਜਪਾ ਦੇ ਨੂੰ ਕਰਾਰਾ ਝਟਕਾ ਹੈ, ਕਿਉਂਕਿ ਭਾਜਪਾ ਆਗੂ ਦਿੱਲੀ ਵਿਚ ਕੂੜ ਪ੍ਰਚਾਰ ਕਰ ਰਹੇ ਸਨ ਕਿ ਆਮ ਆਦਮੀ ਪਾਰਟੀ ਦਾ ਹੁਣ ਦਿੱਲੀ ਵਿੱਚ ਕੋਈ ਆਧਾਰ ਨਹੀਂ ਹੈ ਅਤੇ ਇਹ ਲੋਕਾਂ ਦੇ ਮਨਾਂ ਵਿਚੋਂ ਉਤਰ ਚੁੱਕੀ ਹੈ। ਉਨਾਂ ਕਿਹਾ ਕਿ ਦਿੱਲੀ ਦੇ ਸੂਝਵਾਨ ਲੋਕਾਂ ਨੇ ਆਮ ਆਦਮੀ ਪਾਰਟੀ ਵਿਚ ਆਪਣਾ ਵਿਸ਼ਵਾਸ਼ ਜਿਤਾ ਕੇ ਅਤੇ ਉਪ ਚੋਣ ‘ਆਪ’ ਆਗੂ ਰਾਮ ਚੰਦਰ ਨੂੰ ਜਿਤਾ ਕੇ ਸਾਬਤ ਕਰ ਦਿੱਤਾ ਹੈ ਕਿ ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀਆਂ ’ਤੇ ਲੋਕਾਂ ਨੇ ਮੋਹਰ ਲਾਈ ਹੈ। ਇਸ ਮੌਕੇ ’ਤੇ ਉਨਾਂ ਨਾਲ ਸੁਖਦੀਪ ਧਾਮੀ, ਗੁਰਕੀਰਤ ਸਿੰਘ, ਜੱਸੀ ਗਰਚਾ, ਮਨਜੋਤ ਕੰਗ, ਅਮਨ ਰੱਖਰਾ, ਭੁਪਿੰਦਰ ਸਿੰਘ, ਦਲੇਰ ਸਿੰਘ, ਵਰਿੰਦਰ ਸਿੰਘ ਆਦਿ ਹਾਜ਼ਰ ਸਨ।