ਲੋਹਗੜ ਨੇ ਪ੍ਰਕਾਸ਼ ਸਿੰਘ ਕਾਨੂੰਨਗੋ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਮੋਗਾ,2 ਸਤੰਬਰ (ਜਸ਼ਨ) -ਧਰਮਕੋਟ ਦੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਵੱਲੋਂ ਅੱਜ ਪਿੰਡ ਤਲਵੰਡੀ ਮੱਲੀਆਂ ਦੇ ਵਸਨੀਕ ਸ਼੍ਰੀਮਤੀ ਜਸਵੀਰ ਕੌਰ ਬੀਪੀ ਈ ਓ ਬਲਾਕ ਧਰਮਕੋਟ-1 ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਿਹਨਾਂ ਦੇ ਪਤੀ ਪ੍ਰਕਾਸ਼ ਸਿੰਘ ਕਾਨੂੰਨਗੋ (60) ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਇਸ ਦੁੱਖ ਦੀ ਘੜੀ ਵਿਚ ਨਾਜਰ ਸਿੰਘ ਜਿਲਾ ਜਨਰਲ ਸਕੱਤਰ ਕਾਂਗਰਸ ਮੋਗਾ, ਮਹੰਤ ਕੇਵਲਦਾਸ, ਬਲਦੇਵ ਿਸ਼ਨ, ਜੰਗ ਸਿੰਘ ਸਾਬਕਾ ਪੰਚ, ਕੇਵਲ ਸਿੰਘ ਨੰਬਰਦਾਰ, ਸੁਖਦੇਵ ਸਿੰਘ, ਹਰਬੰਸ ਸਿੰਘ, ਤੇਜਿੰਦਰਪਾਲ ਸਿੰਘ, ਸੁਖਦੇਵ ਸਿੰਘ ਪ੍ਰਧਾਨ, ਗੁਰਚਰਨ ਸਿੰਘ ਸਾਬਕਾ ਪੰਚ, ਮਾਸਟਰ ਰਵਿੰਦਰ ਸਿੰਘ ਆਦਿ ਨੇ ਜਸਵੀਰ ਕੌਰ ਬੀ ਪੀ ਈ ਓ ਦੇ ਸਮੁੱਚੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।


