ਆਲ ਇੰਡੀਆਂ ਕਲਚਰਲ ਐਸੋਸੀਏਸ਼ਨ ਕਲੱਬ ਨੇ ਕਰਵਾਇਆ ਸੱਭਿਆਚਾਰਕ ਪ੍ਰੋਗਰਾਮ 

8 ਸਤੰਬਰ (ਪੱਤਰ ਪਰੇਰਕ): ਬੀਤੇ ਦਿਨ ਫਿਨਲੈਂਡ ਦੇ ਦਾਤਾ ਸ਼ਹਿਰ ਵਿੱਚ ਆਲ ਇੰਡੀਆਂ ਕਲਚਰਲ ਐਸੋਸੀਏਸ਼ਨ ਫਿਨਲੈਂਡ ਕਲੱਬ (ਏ.ਆਈ.ਸੀ.ਏ) ਅਤੇ ਸਮੁੱਚੀ ਪੰਜਾਬੀਆਂ ਵਲੋਂ ਆਪਣੀ ਮਾਂ ਬੋਲੀ ਨੂੰ ਜਿੳੂਦਾ ਰੱਖਣ ਲਈ ਅਤੇ ਨਵੀਂ ਪੀੜੀ ਨੂੰ ਮਾਂ ਬੋਲੀ ਨਾਲ ਜੋੜਨ ਲਈ ਇੱਕ ਵਿਲੱਖਣ ਪਹਿਲ ਕਰਦੇ ਹੋਏ ਫਿਨਲੈਂਡ ਦੇ ਵੰਤਾ ਸ਼ਹਿਰ ਦੇ ਤਿਕਰੀਲਾ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਫਿਨਲੈਂਡ ਵਿੱਚ ਰਹਿੰਦੇ ਪੰਜਾਬੀਆਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪ੍ਰਸਿਧ ਕਲਾਕਾਰ ਮਲਕੀਅਤ ਸਿੰਘ ਤੋਂ ਇਲਾਵਾ ਹੋਰਨਾਂ ਪੰਜਾਬੀ ਗਾਇਕਾ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਮਾਂ ਬੋਲੀ ਦੀ ਸੇਵਾ ਵਿੱਚ ਆਪਣਾ ਯੋਗਦਾਨ ਦਿੱਤਾ। ਇਸ ਦੌਰਾਨ ਗਾਇਕ ਮਲਕੀਤ ਸਿੰਘ ਨੇ ਆਪਣੇ ਗੀਤ ਤੂਤਕ ਤੂਤਕ ਤੂਤੀਆਂ, ਗੁੜ ਨਾਲੋ ਇਸ਼ਕ ਮਿੱਠਾ, ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਚੱਲ ਚਲੀਏ ਗੀਤਾਂ ਰਾਹੀ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਗਾ ਵਾਸੀ ਡਾ. ਰਜਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਕਮੇਟੀ ਦੇ ਆਪਣੇ ਖਰਚੇ ਤੇ ਕਰਵਾਇਆ ਗਿਆ ਸੀ, ਜਿਸ ਵਿੱਚ ਸਮੂਹ ਪੰਜਾਬੀਆਂ ਨੇ ਭਰਪੂਰ ਯੋਗਦਾਨ ਦਿੱਤਾ। ਉਨਾਂ ਸਾਰੇ ਹੀ ਦਾਨੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਆਪਸੀ ਭਾਈਚਾਰੇ ਨੂੰ ਕਾਇਮ ਕਰਦੇ ਹਨ ਅਤੇ ਆਪਣੇ ਅਮੀਰ ਸੱਭਿਆਚਾਰ ਨੂੰ ਜਿੳੂੰਦੇ ਰੱਖਣ ਲਈ ਸਮੇਂ ਦੀ ਮੁੱਖ ਜਰੂਰਤ ਵੀ ਹੈ। ਇਸ ਮੌਕੇ ਤੇ ਗਾਇਕ ਮਲਕੀਅਤ ਸਿੰਘ ਨੇ ਕਿਹਾ ਕਿ ਵਿਦੇਸ਼ਾ ਵਿੱਚ ਰਹਿ ਕੇ ਵੀ ਪੰਜਾਬੀਆਂ ਵਲੋਂ ਰਲ-ਮਿਲ ਕੇ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣੇ ਆਪਣੀ ਮਾਂ ਬੋਲੀ ਪ੍ਰਤੀ ਸੱਚੇ ਪਿਆਰ ਦਾ ਸਬੂਤ ਹੈ। ਇਸ ਮੌਕੇ ਤੇ ਵੰਤਾ ਸ਼ਹਿਰ ਦੇ ਕੌਂਸਲਰ ਰਣਧੀਰ ਸਿੰਘ ਸੋਢੀ, ਸੁਖਦੇਵ ਸਿੰਘ ਸੋਢੀ, ਮਾਨਮ ਫੂਲ, ਮਨਜੀਤ ਸਿੰਘ, ਸ਼ੇਰ ਜੰਗ ਬਹਾਦਰ, ਡਾ. ਰਜਿੰਦਰਪਾਲ ਸਿੰਘ, ਜਸਪ੍ਰੀਤ ਸਿੰਘ ਗੋਰੀ, ਦਵਿੰਦਰਪਾਲ ਸਿੰਘ, ਅਰਵਿੰਦਰ ਸਿੰਘ, ਸੁਨੀਲ ਕੁਮਾਰ ਧਵਨ, ਅਮਨਪ੍ਰੀਤ ਸਿੰਘ, ਸ਼ਿਵ ਕੁਮਾਰ, ਗੁਰਵਿੰਦਰ ਸਿੰਘ, ਰਮਨਦੀਪ ਸਿੰਘ ਮਾਹੀ, ਨਿਰਮਲ ਸਿੰਘ ਥਿੰਦ, ਸੋਨਾ ਜਗਰਾਉ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਐਨ.ਆਰ.ਆਈ ਹਾਜ਼ਰ ਸਨ।