ਗੌਰੀ ਲੰਕੇਸ਼ ਦੇ ਮਾਮਲੇ ’ਚ ਸਰਕਾਰ ਦਾ ਪੁਤਲਾ ਫ਼ੂਕਿਆ

ਸਮਾਲਸਰ, 8 ਸਤੰਬਰ (ਜਸਵੰਤ ਗਿੱਲ) : ਡੈਮਗੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਇਕਾਈ ਰੋਡੇ ਵਲੋਂ ਸਰਕਾਰੀ ਗੁਰੂ ਨਾਨਕ ਕਾਲਜ ਰੋਡੇ ਵਿਚ ਪੱਤਰਕਾਰ ਗੌਰੀ ਲੰਕੇਸ਼ ਦੀ ਫ਼ਿਰਕੂ-ਅੰਧਵਿਸ਼ਵਾਸ਼ੀ ਤਾਕਤਾਂ ਵਲੋਂ ਕੀਤੀ ਹੱਤਿਆ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰ ਦਾ ਪੁਤਲਾ ਫੂੁਕਿਆ। ਇਸ ਸਮੇਂ ਕਾਲਜ ਦੇ ਵਿਦਿਆਰਥੀਆਂ ਨਾਲ ਡੀ.ਐੋੋਸ.ਓ. ਦੇ ਸਕੱਤਰ ਜਸਵੰਤ ਸਮਾਲਸਰ ਨੇ ਗੱਲਬਾਤ ਕਰਦਿਆ ਕਿਹਾ ਕਿ ਸਾਨੂੰ ਸੰਵਿਧਾਨ ਦੀ ਧਾਰਾ 19 ਦੇ ਤਹਿਤ ਵਿਚਾਰ ਪੇਸ਼ ਕਰਨ ਦੀ ਅਜ਼ਾਦੀ ਦਾ ਅਧਿਕਾਰ ਮਿਲਿਆ ਹੈ, ਪਰ ਅੱਜ ਜੇਕਰ ਅਜ਼ਾਦ ਵਿਚਾਰ ਪੇਸ਼ ਕਰਨ ਵਾਲੀ ‘ਲੰਕੇਸ਼ ਪਤਿ੍ਰਕਾ’ਦੀ ਸੰਪਾਦਕ ਗੌਰੀ ਲੰਕੇਸ਼ ਦੀ ਗੁੰਡਿਆ ਵਲੋਂ ਸ਼ਰੇਆਮ ਹੱਤਿਆ ਕਰ ਦਿੱਤੀ ਗਈ ਹੈ, ਤਾਂ ਇਸ ਦਾ ਮਤਲਬ ਸਾਡੇ ਦੇਸ਼ ਵਿਚ ਸਾਡੀ ਵਿਚਾਰ ਪੇਸ਼ ਕਰਨ ਦੀ ਅਜ਼ਾਦੀ ਭਾਵ ਜ਼ਮਹੂਰੀਅਤ ਦਾ ਨਕਾਬ ਲੀਰੋ-ਲੀਰ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਜੇਕਰ ਹੁਣ ਗੋਬਿੰਦ ਪਨਸਾਰੇ, ਐਮ.ਐਸ.ਕਲਬੁਰਗੀ, ਨਰੇਂਦਰ ਦਭੋਲਕਰ ਤੋਂ ਬਾਅਦ ਅੱਜ ਗੌਰੀ ਬੇਖੌਫ਼ ਹੋ ਕੇ ਅਜ਼ਾਦ ਵਿਚਾਰ ਪੇਸ਼ ਕਰਦੀ ਸੀ ਤਾਂ ਉਹਦਾ ਵੀ ਕਤਲ ਕੀਤਾ ਗਿਆ। ਇਸ ਸਮੇਂ ਡੀ.ਐਸ.ਓ. ਦੇ ਆਗੂ ਗੁਰਤੇਜ ਸਮਾਲਸਰ ਨੇ ਕਿਹਾ ਕਿ ਜੇਕਰ ਗੌਰੀ ਲੰਕੇਸ਼ ਵਰਗੇ ਸੁਹਿਰਦ ਪੱਤਰਕਾਰਾਂ ਦੀ ਹੱਤਿਆਵਾਂ ਲਗਾਤਾਰ ਹੋ ਰਹੀਆਂ ਨੇ ਤੇ ਸਰਕਾਰ ਕੁਝ ਨਹੀਂ ਕਰ ਰਹੀ ਤਾਂ ਲਾਜ਼ਮੀ ਇਸ ਵਿਚ ਆਰ.ਐਸ.ਐਸ. ਦੀ ਬ੍ਰਾਂਚ ਵਾਲੀ ਭਾਜਪਾ ਸਰਕਾਰ ਦੀ ਭੂਮਿਕਾ ਹੈ। ਇਸ ਮੌਕੇ ਡੀ.ਐਸ.ਓ. ਇਕਾਈ ਰੋਡੇ ਦੇ ਆਗੂ ਸ਼ਮਿੰਦਰ ਸਿੰਘ ਸਮਾਲਸਰ, ਹਰਜੀਤ ਸਿੰਘ ਸਮਾਲਸਰ, ਸੁਖਦੀਪ ਕੌਰ, ਲਵਪ੍ਰੀਤ ਕੌਰ, ਪਵਨਦੀਪ ਕੌਰ, ਕਮਲਦੀਪ ਕੌਰ, ਦਵਿੰਦਰ ਸਿੰਘ, ਕਮਲਜੀਤ ਕੌਰ ਰੋਡੇ ਵੀ ਹਾਜ਼ਰ ਸਨ।


