ਐਮ ਪੀ ਸਾਧੂ ਸਿੰਘ ਵਲੋਂ ਆਈ ਗ੍ਰਾਂਟ ਨਾਲ ਸਰਕਾਰੀ ਸਕੂਲ਼ ਵਿੱਚ ਕਮਰੇ ਦਾ ਕੰਮ ਸ਼ੁਰੂ ਕਰਵਾਇਆ

ਕੋਟ ਈਸੇ ਖ਼ਾਂ,9 ਸਤੰਬਰ (ਜਸ਼ਨ)-ਆਮ ਆਦਮੀ ਪਾਰਟੀ ਦੇ ਐਮਪੀ ਪ੍ਰੋ. ਸਾਧੂ ਸਿੰਘ ਵੱਲੋਂ ਭੇਜੀ ਗਈ 4 ਲੱਖ ਦੀ ਗ੍ਰਾਂਟ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਅਗਵਾੜ ਕਾਲੂਕਾ ਵਿੱਚ ਕਮਰੇ ਦਾ ਕੰਮ ਸੀਨੀਅਰ ਲੀਡਰ ਸੰਜੀਵ ਕੋਛੜ ਵੱਲੋਂ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੰਜੀਵ ਕੋਛੜ ਨੇ ਕਿਹਾ ਕਿ ਲੋਕਾਂ ਨੇ ਪ੍ਰੋ. ਸਾਧੂ ਸਿੰਘ ਨੂੰ ਜਿਤਾ ਕੇ ਸੰਸਦ ਵਿੱਚ ਭੇਜਿਆ ਸੀ। ਪ੍ਰੋ.ਸਾਧੂ ਸਿੰਘ ਨੇ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗ੍ਰਾਂਟਾ ਪੂਰੀ ਇਮਾਨਦਾਰੀ ਨਾਲ ਵੰਡ ਰਹੇ ਹਨ। ਉਨਾਂ ਕਿਹਾ ਕਿ ਹਲਕਾ ਧਰਮਕੋਟ ਵਿੱਚ ਅੱਜ ਤੱਕ ਕਿਸੇ ਵੀ ਪਾਰਟੀ ਦੇ ਐਮ ਪੀ ਨੇ ਐਨਾ ਫੰਡ ਨਹੀਂ ਵੰਡਿਆ। ਹਲਕਾ ਧਰਮਕੋਟ ਵਿੱਚ ਪਹਿਲੀ ਵਾਰ ਲੋਕ ਐਮ ਪੀ ਫੰਡ ਵਿਚੋਂ ਇੰਨਾ ਪੈਸਾ ਲਗਦੇ ਵੇਖਿਆ ਹੈ। ਇਸ ਮੌਕੇ ਵਿਸ਼ੇਸ਼ ਗੱਲ ਇਹ ਰਹੀ ਕਿ ਨੀਂਹ ਪੱਥਰ ਸਕੂਲ ਦੇ ਸਟਾਫ ਵਲੋਂ ਹੀ ਰਖਵਾਇਆ ਗਿਆ। ਇਸ ਮੌਕੇ ਨਿਰਭੈ ਸਿੰਘ, ਪਵਨ ਰੇਲੀਆ, ਇਸ਼ੂ ਅਰੋੜਾ, ਲਛਮਣ ਸਿੰਘ, ਡਾ. ਜੀਤ ਸਿੰਘ, ਮਹਿਲਾ ਵਿੰਗ ਦੇ ਇੰਚਾਰਜ ਕਰਮਜੀਤ ਕੌਰ, ਕਾਲਾ, ਹਰੀਸ਼ ਗਰੋਵਰ, ਰੇਸ਼ਮ ਸਿੰਘ, ਡਾ. ਪਰਮਿੰਦਰ ਆਦਿ ਹਾਜ਼ਰ ਸਨ।