ਪੰਜਾਬ ਸਟੂਡੈਟਸ ਯੂਨੀਅਨ ਅਤੇ ਵਿਦਿਆਰਥੀ ਕਰਨਗੇ 14 ਨੂੰ ਮੋਤੀ ਮਹਿਲ ਦਾ ਘਿਰਾਓ

*ਰੋਡੇ ਕਾਲਜ ਵਿਖੇ ਪੀ. ਐਸ. ਯੂ. ਦੀ ਐਡਹਾਕ ਕਮੇਟੀ ਦੀ ਹੋਈ ਚੋਣ
ਸਮਾਲਸਰ,10 ਸਤੰਬਰ (ਜਸਵੰਤ ਗਿੱਲ)-ਪੰਜਾਬ ਸਟੂਡੈਟਸ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿਖੇ ਪੀ. ਐਸ. ਯੂ. ਦੀ ਐਡਹਾਕ ਕਮੇਟੀ ਦੀ ਚੋਣ ਕੀਤੀ ਗਈ,ਜਿਸ ਵਿੱਚ ਗੁਰਮੀਤ ਫੂਲੇਵਾਲਾ, ਜਸਪ੍ਰੀਤ ਰਾਜੇਆਣਾ, ਅਰਸ਼ਦੀਪ ਸਮਾਲਸਰ, ਮਾਣਕ ਸਮਾਲਸਰ, ਪਵਨਦੀਪ ਜੈ ਸਿੰਘ ਵਾਲਾ ਨੂੰ ਮੈਂਬਰ ਲਿਆ ਗਿਆ ਅਤੇ 14 ਸਤੰਬਰ ਨੂੰ ਪਟਿਆਲਾ ਮੋਤੀ ਮਹਿਲ ਦਾ ਘਿਰਾਉ ਕਰਨ ਸਬੰਧੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ। ਇਸ ਵਿੱਚ ਢਾਈ ਲੱਖ ਆਮਦਨ ਵਾਲੇ ਸਾਰੇ ਵਰਗਾਂ ਦੇ ਵਿਦਿਆਰਥੀਆਂ ਦੀ ਫੀਸ ਮਾਫੀ, ਐਸ.ਸੀ ਵਿਦਿਆਰਥੀਆਂ ਦੀਆਂ ਭਰਾਈਆਂ ਫੀਸਾਂ ਵਾਪਿਸ ਕਰਾਉਣ ਤੇ ਆਮਦਨ ਸੀਮਾ ਖਤਮ ਕਰਨ, ਲੜਕੀਆਂ ਤੇ ਛੋਟੀ ਕਿਸਾਨੀ ਦੀਆਂ ਸਾਰੀਆ ਫੀਸਾਂ ਮਾਫ ਕਰਨ, ਭਗਤ ਸਿੰਘ ਦੇ ਤੂੜੀ ਬਜ਼ਾਰ ਵਿਚਲੇ ਗੁਪਤ ਟਿਕਾਣੇ ਨੂੰ ਮਿਊਜ਼ੀਅਮ ਬਣਾਉਣ, ਅਧਿਆਪਕ ਦੀਆਂ ਪੱਕੀਆਂ ਭਰਤੀਆਂ ਕਰਨ ਦੀ ਮੰਗ ਕੀਤੀ ਗਈ।ਇਸ ਮੌਕੇ ਸੂਬਾ ਵਿੱਤ ਸੱਕਤਰ ਕਰਮਜੀਤ ਕੋਟਕਪੂਰਾ ਅਤੇ ਜਿਲ਼ਾ ਆਗੂ ਮੋਹਨ ਸਿੰਘ ਅੋਲਖ ਨੇ ਕਿਹਾ ਕਿ ਸਾਡੀ  ਸਿੱਖਿਆ ਜਿਸਨੂੰ ਰਾਜਨੀਤਿਕ ਪ੍ਰਬੰਧ ਹੀ ਤਹਿ ਕਰਦਾ ਹੈ। ਇਸ ਲਈ ਜਦੋਂ ਮੈਕਾਲੇ ਮਾਰਕਾ ਅੰਗਰੇਜੀ ਹਕੂਮਤ ਦੁਆਰਾ ਘੜਿਆ ਸਿੱਖਿਆ ਪ੍ਰਬੰਧ ਅੰਗਰੇਜਾਂ ਦੇ ਰਾਜ ਸਮੇਂ ਤੋਂ ਸਾਡੇ ਤੇ ਲਾਗੂ ਹੈ ਤੇ ਜਦੋਂ 1947 ਵਿੱਚ ਰਾਜਨੀਤਿਕ ਬਦਲਾਅ, ਜੋ ਸ਼ਹੀਦ ਭਗਤ ਸਿੰਘ ਅਤੇ ਉਸਦੀ ਪਾਰਟੀ ਨੇ ਚਾਹਿਆ ਸੀ , ਉਨ੍ਹਾਂ ਨਹੀ ਹੋਇਆ ਤਾਂ ਸਿੱਖਿਆਂ ਪ੍ਰਬੰਧ ਵੀ ੳੇੁਹੀ ਹੈ, ਜਿਹੜਾ ਗੈਰ-ਵਿਗਿਆਨਕ ਅਤੇ ਗੈਰ-ਜਮਹੂਰੀ ਹੈ, ਜਿਸ ਕਰਕੇ ਸਾਨੂੰ ਖੁੱਲਕੇ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਵੀ ਨਹੀਂ ਹੈ।ਜਿਸਦਾ ਰੂਪ ਵਿਦਿਆਰਥੀਆਂ ਅਤੇ ਸਮੂਹ ਵਰਗਾਂ ਦੀ ਆਵਾਜ਼ ਨੂੰ ਦਬਾਉਣਾ ਉਸੇ ਗੈਰ-ਜਮਹੂਰੀਅਤ ਕਰਕੇ ਹੈ ਅਤੇ ਵਿਦਿਆਰਥੀਆਂ ਦੁਆਰਾ ਵਿਗਿਆਨ ਪੜਨ ਦੇ ਬਾਵਜੂਦ ਪਾਖੰਡ ਵਿੱਚ ੳੇੁਲਝਿਆ ਜਾ ਰਿਹਾ ਹੈ। ਇਸ ਲਈ ਪੂਰਾ ਰਾਜਨੀਤਿਕ ਪ੍ਰਬੰਧ ਬਦਲਣ ਦੀ ਲੋੜ ਹੈ। ਇਸੇ ਕਾਰਨ ਵਜੋਂ ਸਿੱਖਿਆ ਨੂੰ ਨਿੱਜੀਕਰਨ ਵਰਗੀ ਚੀਜ਼ ਤੋਂ ਬਚਾਉਣ ਲਈ ਤੇ ਮੁਫਤ ਸਿੱਖਿਆ ਦਾ ਅਧਿਕਾਰ ਪ੍ਰਾਪਤ ਕਰਨ ਲਈ 14 ਸਤੰਬਰ ਨੂੰ ਮੋਤੀ ਮਹਿਲ ਦੇ ਘਿਰਾਓ ਕੀਤੇ ਜਾਣ ਦਾ ਪ੍ਰੋਗਰਾਮ ੳੋੁਲੀਕਿਆ ਗਿਆ ਹੈ। ਇਸ ਮੌਕੇ ਵਿਦਿਆਰਥੀਆਂ ਤੋਂ ਇਹਨਾਂ ਮੰਗਾਂ ਦੀ ਪੂਰਤੀ ਲਈ ਸ਼ੁਰੂ ਕੀਤੀ ਦਸਤਖਤ ਮੁਹਿੰਮ ਤਹਿਤ ਦਸਤਖਤ ਵੀ ਕਰਵਾਏ ਗਏ।