ਕੋਹਲੀ ਸਟਾਰ ਇਮੇਜ ਸਕੂਲ ਵਿਖੇ ਦਿੱਲੀ ਦੇ ਮਾਸਟਰ ਟਰੇਨਰ ਸੁਖਦੇਵ ਗਾਂਧੀ ਨੇ ਵਿਦਿਆਰਥੀਆਂ ਨੂੰ ਆਈਲਸ ਲਈ ਕੀਤਾ ਟਰੇਂਡ 

ਮੋਗਾ,12 ਸਤੰਬਰ (ਜਸ਼ਨ)-ਕੋਹਲੀ ਸਟਾਰ ਇਮੇਜ ਸਕੂਲ ਵਿਖੇ ਮਾਸਟਰ ਟਰੇਨਰ ਸੁਖਦੇਵ ਗਾਂਧੀ ਦਿੱਲੀ ਵੱਲੋਂ ਵੱਡੀ ਗਿਣਤੀ ਵਿਚ ਹਾਜ਼ਰ ਵਿਦਿਆਰਥੀਆਂ ਨੂੰ ਆਈਲਟਸ ਸਬੰਧੀ ਉੱਚ ਪੱਧਰੀ ਅਤੇ ਸੌਖੇ ਢੰਗ ਨਾਲ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਉਨਾਂ ਵਿਦਿਆਰਥੀਆਂ ਨੂੰ ਆਈਲਟਸ ਨੂੰ ਕਿਸ ਤਰਾਂ ਪੜਿਆ ਜਾਣਾ ਅਤੇ ਬੋਲਿਆ ਜਾਣਾ ਹੈ, ਸਬੰਧੀ ਪੂਰਨ ਜਾਣਕਾਰੀ ਦਿੱਤੀ। ਇਸ ਮੌਕੇ ਉਨਾਂ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਡਾਇਰੈਕਟਰ ਭਵਦੀਪ ਸਿਲਕੀ ਕੋਹਲੀ ਅਤੇ ਰੂਬਨ ਕੋਹਲੀ ਨੇ ਦਿੱਲੀ ਤੋਂ ਆਈਲਟਸ ਟਰੇਨਿੰਗ ਲਈ ਆਏ ਮਾਸਟਰ ਟਰੇਨਰ ਸੁਖਦੇਵ ਸਿੰਘ ਦਾ ਧੰਨਵਾਦ ਕੀਤਾ। ਜਿਨਾਂ ਵਿਦਿਆਰਥੀਆਂ ਨੂੰ ਸੌਖੇ ਢੰਗ ਨਾਲ ਟਰੇਨਿੰਗ ਕੈਂਪ ਵਿਚ ਸਿੱਖਿਆ ਦਿੱਤੀ। ਉਨਾਂ ਦੱਸਿਆ ਕਿ ਕੋਹਲੀ ਸਟਾਰ ਇਮੇਜ ਸਕੂਲ ਨੂੰ ਐਮ.ਵਾਈ.ਸੀ. ਇੰਡੀਆ (ਕੈਂਬਰਿਜ ਯੂਨੀਵਰਸਿਟੀ ਪ੍ਰੈੱਸ ਰੀਸੋਰਸ ਸੈਂਟਰ 201718) ਨੇ ਮਾਨਤਾ ਦੇ ਦਿੱਤੀ ਹੈ,ਜਿੱਥੇ ਵਿਦਿਆਰਥੀ ਨੂੰ ਹੁਣ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।