ਸਾਰਾਗੜੀ ਦੀ ਜੰਗ ਵਿੱਚ ਸਿੱਖਾਂ ਨੇ ਲਾ-ਮਿਸਾਲ ਬਹਾਦਰੀ ਦਾ ਪ੍ਰਮਾਣ ਦਿੱਤਾ: ਡਾ. ਹਰਜੋਤ

ਮੋਗਾ, 12 ਸਤੰਬਰ (ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਨੇ ਸਾਰਾਗੜੀ ਦੀ ਜੰਗ ਵਿੱਚ ਸ਼ਹੀਦ ਹੋਏ 22 ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਉਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਸਿੱਖਾਂ ਦੀ ਇਹ ਸ਼ਹਾਦਤ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ। ਡਾ. ਹਰਜੋਤ ਕਮਲ ਵਲੋਂ ਮੋਗਾ ਜਿਲੇ ਦੇ ਪਿੰਡ ਘੱਲ ਕਲਾਂ ਦੇ ਮਨਜੀਤ ਸਿੰਘ ਵਲੋਂ ਸ਼ਹੀਦਾ ਦੀ ਯਾਦਗਾਰ ਤੇ ਸ਼ਰਧਾਂਜਲੀ ਅਰਪਿੱਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਹਰਜੋਤ ਨੇ ਕਿਹਾ ਕਿ 12 ਹਜ਼ਾਰ ਅਫ਼ਗਾਨਾਂ ਨੇ ਜਦੋਂ ਕਿਲੇ ਦੇ ਕੋਲ ਸਾਰਾਗੜੀ ਵਿਖੇ ਹਮਲਾ ਕਰ ਦਿੱਤਾ ਸੀ ਤਾਂ ਉਸ ਵੇਲੇ ਇਨਾਂ 36 ਸਿੱਖ ਰੈਜੀਮੈਂਟ ਦੇ 22 ਜਵਾਨਾਂ ਨੇ ਆਪਣੀ ਬਹਾਦਰੀ ਅਤੇ ਸੂਰਵੀਰਤਾ ਦਿਖਾਉਦੇ ਹੋਏ ਆਪਣੀ ਸ਼ਹਾਦਤ ਦੇ ਦਿੱਤੀ ਪਰ ਕਿਲੇ ਨੂੰ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ। ਡਾ. ਹਰਜੋਤ ਨੇ ਕਿਹਾ ਕਿ 12 ਹਜ਼ਾਰ ਅਫ਼ਾਗਨਾਂ ਦਾ ਮੁਕਾਬਲਾ ਕਰਨ ਤੋਂ ਪਹਿਲਾਂ ਸਿੱਖਾਂ ਨੂੰ ਪਤਾ ਸੀ ਕਿ ਉਨਾਂ ਦੀ ਗਿਣਤੀ ਬਹੁਤ ਥੋੜੀ ਹੈ ਪਰ ਫਿਰ ਵੀ ਉਨਾਂ ਦੇ ਜਜਬੇ ਅਤੇ ਉਨਾਂ ਦੀ ਬਹਾਦਰੀ ਨੇ ਨਾਮੁਮਕਿਨ ਨੂੰ ਵੀ ਮੁਮਕਿਨ ਕਰ ਦਿੱਤਾ। ਉਨਾਂ ਕਿਹਾ ਕਿ ਸਿੱਖਾਂ ਦੀ ਇਸ ਸ਼ਹਾਦਤ ਨੂੰ ਦੁਨੀਆਂ ਦੀਆਂ ਪ੍ਰਮੁੱਖ 5 ਸਭ ਤੋਂ ਉੱਤਮ ਬਹਾਦਰੀ ਵਾਲੀਆਂ ਜੰਗਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜੋਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਡਾ. ਹਰਜੋਤ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਇਨਾਂ ਦੀ ਬਹਾਦਰੀ ਅਤੇ ਸੂਰਵੀਰਤਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨਾਂ ਕਿਹਾ ਕਿ ਇਹੀ ਇਨਾਂ ਜਵਾਨਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਤੇ ਰਵਿੰਦਰ ਸਿੰਘ ਰਵੀ ਗਰੇਵਾਲ, ਰਾਮਪਾਲ ਧਵਨ, ਬਹਾਦਰ ਬੱਲੀ, ਸਿਮਰਜੀਤ ਰਿੱਕੀ, ਜਸਵਿੰਦਰ ਵਿਰਕ ਪ੍ਰਧਾਨ, ਬਲਜੀਤ ਸਿੰਘ ਸਰਪੰਚ, ਸ਼ਮਸ਼ੇਰ ਸਿੰਘ, ਮਨਜੀਤ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ ਸਾਬਕਾ ਸੈਕਟਰੀ ਗੁਰਦੁਆਰ ਕਮੇਟੀ ਮੈਂਬਰ ਹਾਜ਼ਰ ਸਨ।


