ਅੰਗਹੀਣ ਅਧਿਕਾਰ ਰੈਲੀ ਸਬੰਧੀ ਅਸੂਲ ਮੰਚ ਪੰਜਾਬ ਵੱਲੋਂ ਪਿੰਡਾ ‘ਚ ਬੈਠਕਾਂ 

ਬਰਗਾੜੀ 12 ਸਤੰਬਰ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ) ਚੜਦੀ ਕਲਾ ਸੇਵਾ ਜੱਥਾ ਸਿਬੀਆਂ ਅਤੇ ਅੰਗਰੇਜ ਸਿੰਘ ਮੱਲਕੇ, ਗੁਰਵਿੰਦਰ ਸਿੰਘ ਖਾਲਸਾ ਦੇ ਵਿਸ਼ੇਸ਼ ਸਹਿਯੋਗ ਸਦਕਾ ਅਸੂਲ ਮੰਚ ਪੰਜਾਬ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਣੂੰ ਕਰਵਾਉਣ ਲਈ 1 ਅਕਤੂਬਰ ਨੂੰ ਮੋਗਾ ਵਿਖੇ ਰੈਲੀ ਕੀਤੀ ਜਾ ਰਹੀ ਹੈ, ਜਿਸ ਸਬੰਧੀ ਅਸੂਲ ਮੰਚ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਅਤੇ ਅਸੂਲ ਮੰਚ ਦੇ ਹੋਰ ਆਗੂਆਂ ਨੇ ਪਿੰਡ ਸਿਵੀਆਂ ਦੇ ਗੁਰਦੁਆਰਾ ਬਾਬਾ ਮਸਤ ਰਾਮ ਅਤੇ ਬੁਰਜ ਹਰੀਕਾ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਬੈਠਕਾ ਕੀਤੀਆਂ ਗਈਆ। ਇਸ ਸਮੇਂ ਮੰਚ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਇਕੱਤਰ ਹੋਏ ਅੰਗਹੀਣ ਵਿਅਕਤੀਆਂ, ਵਿਧਵਾ, ਬੇਰੁਜਗਾਰ ਨੌਜਵਾਨਾ ਅਤੇ ਪੈਨਸ਼ਨ ਧਾਰਕਾ ਨੂੰ ਆਪਣੇ ਅਧਿਕਾਰਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਉਹ ਮੋਗਾ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਕਿਉਂਕਿ ਇਸ ਰੈਲੀ ਵਿੱਚ ਪੰਜਾਬ ਤੋਂ ਇਲਾਵਾ ਰਾਸ਼ਟਰੀ ਪੱਧਰ ਦੇ ਆਗੂ ਅੰਗਹੀਣਾ ਅਤੇ ਮਜਦੂਰ ਲੋਕਾਂ ਨੂੰ ਉਹਨਾਂ ਦੇ ਅਧਿਕਾਰਾ ਸਬੰਧੀ ਜਾਣੂ ਕਰਵਾਉਣਗੇ। ਇਸੇ ਤਰਾਂ ਹੀ ਪਿੰਡ ਬੁਰਜ ਹਰੀਕਾ ਵਿਖੇ ਡਾ. ਗੁਰਪ੍ਰੀਤ ਸਿੰਘ ਬਰਾੜ, ਸਤਨਾਮ ਬੁਰਜ ਹਰੀਕਾ, ਕਾਕਾ ਸਿੰਘ ਮੱਲਕੇ ਦੇ ਵਿਸ਼ੇਸ਼ ਯਤਨਾ ਸਦਕਾ ਅਸੂਲ ਮੰਚ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਨੂੰ ਅੰਗਹੀਣ, ਬੇਰੁਜਗਾਰ ਨੌਜਵਾਨ ਅਤੇ ਪੈਨਸ਼ਨ ਧਾਰਕਾ ਨੇ ਵਿਸ਼ਵਾਸ਼ ਦਿਵਾਇਆ ਕਿ ਉਹ 1 ਅਕਤੂਬਰ ਨੂੰ ਮੋਗਾ ਵਿਖੇ ਹੋਣ ਜਾ ਰਹੀ ਰੈਲੀ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨਗੇ ਤਾਂ ਕਿ ਅਸੀਂ ਆਪਣੀ ਅਵਾਜ਼ ਅਤੇੇ ਆਪਣੇ ਹੱਕਾ ਨੂੰ ਸਰਕਾਰਾਂ ਕੋਲੋਂ ਲੈ ਸਕੀਏ। ਇਸ ਸਮੇਂ ਚੜਦੀ ਕਲਾ ਸੇਵਾ ਜੱਥਾ ਸਿਬੀਆਂ ਦੇ ਮੁੱਖ ਸੇਵਾਦਾਰ ਭਾਈ ਮੱਖਣ ਸਿੰਘ ਖਾਲਸਾ, ਨਿਰਮਲ ਸਿੰਘ ਭੁੱਲਰ, ਘਣ ਸਿੰਘ ਖਾਲਸਾ, ਗੁਰਵਿੰਦਰ ਸਿੰਘ ਖਾਲਸਾ, ਡਾ. ਜਸਵੀਰ ਸਿੰਘ,  ਵਰਿੰਦਰ ਸਿੰਘ ਬੁਰਜ, ਜੱਜ ਸਿੰਘ, ਗੁਰਪ੍ਰੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।