22ਵੀਂਆਂ ਜ਼ਿਲਾ ਵਾਲੀਬਾਲ ਖੇਡਾਂ ਸਮਾਪਤ

ਘੱਲ ਕਲਾ,13 ਸਤੰਬਰ (ਜਸ਼ਨ)- 22ਵੀਂਆਂ ਜ਼ਿਲ੍ਹਾ ਵਾਲੀਬਾਲ ਖੇਡਾਂ ਲੜਕੇ ਅਤੇ ਲੜਕੀਆਂ ਅੰਡਰ 19-17, 14 ਦੇ ਮੁਕਾਬਲੇ ਸਮਾਪਤ ਹੋ ਗਏ ਹਨ। ਅੰਡਰ-14 ’ਚ ਪਹਿਲਾ ਸਥਾਨ ਡਰੋਲੀ ਭਾਈ ਲੜਕੇ, ਦੂਜਾ ਸਥਾਨ ਮੋਗਾ ਅਤੇ ਤੀਜਾ ਸਥਾਨ ਕੋਟ ਈਸੇ ਨੇ ਪ੍ਰਾਪਤ ਕੀਤਾ। ਅੰਡਰ-17 ’ਚ ਪਹਿਲਾ ਸਥਾਨ ਬੁੱਟਰ, ਦੂਜਾ ਸਥਾਨ ਕੋਟ ਈਸੇ ਖਾਂ ਤੇ ਤੀਜਾ ਸਥਾਨ ਡਰੋਲੀ ਭਾਈ ਨੇ ਹਾਸਲ ਕੀਤਾ। ਅੰਡਰ-19 ’ਚ ਪਹਿਲਾ ਸਥਾਨ ਮੋਗਾ, ਦੂਜਾ ਸਥਾਨ ਧਰਮਕੋਟ ਤੇ ਤੀਜਾ ਸਥਾਨ ਕੋਟ ਈਸੇ ਖਾਂ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿਚ ਅੰਡਰ-14 ਵਿਚ ਪਹਿਲਾ ਸਥਾਨ ਧਰਮਕੋਟ, ਦੂਸਰਾ ਕੋਟ ਈਸੇ ਖਾਂ ਤੇ ਤੀਜਾ ਡਰੋਲੀ ਭਾਈ ਨੇ ਪ੍ਰਾਪਤ ਕੀਤਾ। ਇਸ ਸਮੇਂ ਕਨਵੀਨਰ ਬਲਦੇਵ ਸਿੰਘ ਪੀ ਟੀ ਆਈ, ਮਨਦੀਪ ਸਿੰਘ, ਨਵਦੀਪ ਸਿੰਘ, ਰਾਜਵਿੰਦਰ ਕੌਰ, ਪਰਮਜੀਤ ਸਿੰਘ, ਸੁਖਦੀਪ ਕੌਰ, ਹਰਜੀਤ ਕੌਰ, ਨਵਦੀਪ ਕੌਰ, ਗੁਰਪ੍ਰੀਤ ਸਿੰਘ, ਜਗਮੀਤ ਸਿੰਘ, ਗੁਰਪ੍ਰੀਤ ਸਿੰਘ, ਦੀਪਕ ਕੁਮਾਰ ਆਦਿ ਹਾਜਰ ਸਨ। ਮੁੱਖ ਅਧਿਆਪਕ ਸਰੋਜ ਬਾਲਾ ਵੱਲੋਂ ਜੇਤੂ ਟੀਮਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਇਨਾਮ ਵੰਡੇ ਗਏ।


