ਉੱਘੀ ਸਮਾਜ ਸੇਵਕਾ ਗੌਰੀ ਲੰਕੇਸ਼ ਦੇ ਕਤਲ ਖਿਲਾਫ ਕੱਢਿਆ ਰੋਸ ਮਾਰਚ

ਮੋਗਾ,13 ਸਤੰਬਰ (ਜਸ਼ਨ)-ਮੋਗਾ ਇਲਾਕੇ ਦੀਆਂ ਦਰਜਨ ਭਰ ਟਰੇਡ ਯੂਨੀਅਨ ਮੰਚਾਂ ਨੇ ਸਾਂਝੇ ਤੌਰ ਤੇ ਨੇਚਰ ਪਾਰਕ ਮੋਗਾ ਵਿਖੇ ਬੈਂਗਲੌਰ ਦੀ ਉਘੀ ਸਮਾਜ ਸੇਵਿਕਾ ਅਤੇ ਨਿਧੜਕ ਪੱਤਰਕਾਰ ਗੌਰੀ ਲੰਕੇਸ਼ ਦੇ ਫਿਰਕ ਫਾਂਸੀ ਵਾਦੀ ਤੱਤਾਂ ਵੱਲੋਂ ਦਿਨ ਦਿਹਾੜੇ ਕੀਤੇ ਕਤਲ ਖਿਲਾਫ ਰੋਹ ਭਰਪੂਰ ਰੋਸ ਰੈਲੀ ਕੀਤੀ। ਰੈਲੀ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਾਲ 2014 ਦੀਆਂ ਪਾਰਲੀਮੈਂਟ ਚੋਣਾਂ ਸਮੇਂ ਨਰਿੰਦਰ ਮੋਦੀ ਦੀ ਅਗੁਵਾਈ ਹੇਠ ਐਨ ਡੀ ਏ ਗੱਠਜੋੜ ਨੇ ਕਾਲੇ ਧਨ ਵਾਪਿਸ ਲਿਆਉਣ, ਸਭਨਾ ਨੂੰ ਰੁਜਗਾਰ ਦੇਣ, ਅੱਛੇ ਦਿਨ ਲਿਆਉਣ ਵਰਗੇ ਲੋਕ ਲੁਭਾੳੂ ਵਾਅਦੇ ਕੀਤੇ ਸਨ। ਪਰ ਗੱਦੀ ਸਾਂਭਣ ਬਾਅਦ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਰੋੜਾਂ ਦੇ ਕਰਜੇ ਵੱਡੇ ਖਾਤੇ ਪਾ ਕੇ ਅਤੇ ਹੋਰ ਵੱਡੀਆਂ ਸਹੂਲਤਾਂ ਦਿੱਤੀਆਂ ਹਨ ਪਰ ਕਿਸਾਨਾਂ ਮਜਦੂਰਾਂ ਮੁਲਾਜਿਮਾਂ ਦੇ ਪਿੜ-ਪੱਲੇ ਕੁਝ ਨਹੀਂ ਪਾਇਆ। ਵੱਡੇ ਪੱਧਰ ਤੇ ਲੋਕਾਂ ’ਚ ਫੈਲ ਰਹੀ ਬੇਚੈਨੀ ਦਾ ਕਾਰਨ ਫਿਰਕੂ ਅਧਾਰ ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਭਰਾ ਮਾਰੂ ਜੰਗ ਵਿੱਚ ਉਲਝਾਇਆ ਜਾ ਰਿਹਾ ਹੈ। ਸਰਕਾਰ ਦੀ ਇਸ ਲੋਕ ਦੁਸ਼ਮਣ ਨੀਤੀ ਦਾ ਪਰਦਾ ਫਾਸ਼ ਕਰ ਰਹੇ ਲੋਕ ਆਗੂਆਂ ਦੇ ਕਤਲ ਕਰਵਾਏ ਜਾ ਰਹੇ ਹਨ। ਗੋਰੀ ਲੰਕੇਸ਼ ਦਾ ਕਤਲ ਵੀ ਇਸ ਕੜੀ ਦਾ ਹਿੱਸਾ ਹੈ। ਉਨਾਂ ਮੰਗ ਕੀਤੀ ਕਿ ਗੋਰੀ ਲੰਕੇਸ਼ ਦੇ ਕਾਤਲਾਂ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ। ਰੈਲੀ ਨੂੰ ਦਰਸ਼ਨ ਸਿੰਘ ਤੂਰ ਜਮਹੂਰੀ ਅਧਿਕਾਰ ਸਭਾ, ਸੁਰਿੰਦਰ ਸਿੰਘ ਲੋਕ ਮੋਰਚਾ ਪੰਜਾਬ, ਭੁਪਿੰਦਰ ਸਿੰਘ ਸੇਖੋਂ, ਬਲੌਰ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਮਨਦੀਪ ਸਿੰਘ ਡੀਟੀਐਫ, ਕੇਵਲ ਸਿੰਘ ਗੌਰਮਿੰਟ ਟੀਚਰ ਯੂਨੀਅਨ, ਬਲੌਰ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ, ਸੂਰਿੰਦਰ ਸਿੰਘ ਲੋਕ ਮੰਚ ਪੰਜਾਬ, ਰਵਾਇਤ ਸਿੰਘ ਲੋਕ ਸਰਗਰਮ ਮੰਚ, ਐਸਐਸਏ ਰਮਸਾ ਯੂਨੀਅਨ, ਟਹਿਲ ਸਿੰਘ ਝੰਡੇਆਣਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਸੰਬੋਧਨ ਕੀਤਾ।


