ਲਿਟਲ ਮਿਲੇਨੀਅਮ ਸਕੂਲ ਵਿਚ ਮਨਾਇਆ ਹਿੰਦੀ ਦਿਵਸ

ਮੋਗਾ, 14 ਸਤੰਬਰ (ਜਸ਼ਨ)-ਸ਼ਹਿਰ ਦੇ ਬੁੱਘੀਪੁਰਾ ਚੌਂਕ ਤੇ ਓਜ਼ੋਨ ਕੌਟੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਅੱਜ ਹਿੰਦੀ ਦਿਵਸ ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਜੋਯਤੀ ਪ੍ਰਚੰਡ ਤੇ ਰੀਬਨ ਕਟ ਕੇ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆ ਅਨੁਜ ਗੁਪਤਾ ਨੇ ਕਿਹਾ ਕਿ ਹਿੰਦੀ ਸਾਡੀ ਮਾਤ ਭਾਸ਼ਾ ਹੈ ਅਤੇ ਪੂਰੇ ਦੇਸ਼ ਨੂੰ ਏਕਤਾ ਦੇ ਸੂਤਰ ਵਿਚ ਪਿਰੋ ਕੇ ਰੱਖਦੀ ਹੈ। ਸਾਨੂੰ ਆਪਣੀ ਭਾਸ਼ਾ ਦੀ ਸਰਲਤਾ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ, ਜਿਸ ਨਾਲ ਹਿੰਦੀ ਭਾਸ਼ਾ ਪੂਰੇ ਵਿਸ਼ਵ ਵਿਚ ਬੋਲਣ ਤੇ ਇਸਤੇਮਾਲ ਕੀਤੀ ਜਾਣ ਲੱਗੇ। ਇਸ ਮੌਕੇ ਬੱਚਿਆਂ ਦੇ ਹਿੰਦੀ ਭਾਸ਼ਣ ਮੁਕਾਬਲਾ ਤੇ ਹਿੰਦੀ ਲੇਖ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਵਧ-ਚੜ ਕੇ ਹਿੱਸਾ ਲੈਂਦੇ ਹੋਏ ਆਪਣੀ ਪ੍ਰਤਿਭਾ ਦੇ ਜੌਹਰ ਵਿਖਾਏ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।


