ਕਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਵਿਖੇ ‘ਸੰਕਲਪ ਤੋਂ ਸਿੱਧੀ ਤੱਕ ’ ਤਹਿਤ ਕਿਸਾਨ ਸੰਮੇਲਨ ਕਰਵਾਇਆ ਗਿਆ

ਮੋਗਾ, 14 ਸਤੰਬਰ (ਜਸ਼ਨ) ਨਵੇਂ ਭਾਰਤ ਦੇ ਨਿਰਮਾਣ ਦੇ ਸੰਕਲਪ ਨੂੰ ਸਿੱਧ ਕਰਨ ਲਈ ਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਵੱਲੋਂ ਨਵ ਭਾਰਤ ਮੰਥਨ ਲਈ ਦਿ੍ਰੜ ਹੁੰਦਿਆਂ ‘ਸੰਕਲਪ ਤੋਂ ਸਿੱਧੀ ’ ਲਹਿਰ ਤਹਿਤ ਕਿਸਾਨ ਸੰਮੇਲਨ ਕਰਵਾਇਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਦੀ ਪੂਰਤੀ ਲਈ ਕਿਸਾਨਾਂ ਨੂੰ ਵੱਖ ਵੱਖ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵੱਖ ਵੱਖ ਵਿਭਾਗਾਂ ਦੇ ਵਿਸ਼ਾ ਮਾਹਰਾਂ ਨੇ ਮੋਦੀ ਸਰਕਾਰ ਦੇ ਕਿਸਾਨ ਹਿਤੈਸ਼ੀ ਸੱਤ ਨੁਕਾਤੀ ਪ੍ਰੋਗਰਾਮਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਤਾਂ ਕਿ ਕਿਸਾਨਾਂ ਦੀ ਆਰਥਿਕ ਸਥਿਤੀ ਮਜਬੂਤ ਕੀਤਾ ਜਾ ਸਕੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੰੁਚੇ ਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਦੇ ਸਹਿਯੋਗੀ ਨਿਰਦੇਸ਼ਕ ਜਗਦੀਸ਼ ਗਰੋਵਰ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਮੁਤਾਬਕ ਭਾਰਤ ਛੱਡੋ ਅੰਦੋਲਨ ਵਿਚ ਸ਼ਾਮਲ ਆਜ਼ਾਦੀ ਸੰਗਰਾਮੀਆਂ ਨੂੰ ਸਮਰਪਿਤ ਹੋ ਕੇ ਸਾਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਨਵੇਂ ਭਾਰਤ ਦਾ ਨਿਰਮਾਣ ਕਰ ਸਕੀਏ। ਉਹਨਾਂ ਇਸ ਮੌਕੇ ਫਸਲਾਂ ਦਾ ਉਤਪਾਦਨ ਵਧਾਉਣ ਸਿੰਚਾਈ ਮੌਕੇ ਪ੍ਰਤੀ ਬੂੰਦ ਵੱਧ ਝਾੜ ਲੈਣ ਅਤੇ ਸੁੱਧਰੇ ਬੀਜਾਂ ਨੂੰ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ । ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਖਰਚੇ ਘਟਾਉਣ ਅਤੇ ਆਪਣੇ ਮੁਨਾਫ਼ੇ ’ਤੇ ਪੈਨੀ ਨਜ਼ਰ ਰੱਖਦਿਆਂ ਬੱਚਤ ਵੱਲ ਧਿਆਨ ਦੇਣ। ਉਹਨਾਂ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਵਿਚ ਮੌਜੂਦ ਪੌਸ਼ਿਕ ਤੱਤਾਂ ਨੂੰ ਮਿੱਟੀ ਵਿਚ ਰਲਾ ਕੇ ਜਮੀਨ ਦੀ ਉਪਜਾੳੂ ਸ਼ਕਤੀ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੰਮੇਲਨ ਵਿਚ ਖੇਤੀ ਮਸ਼ੀਨਰੀ ਖਾਸਕਰ ਸਟਰਾਅ ਮੈਨੇਜਮੈਂਟ ਸਿਸਟਮ ਵਾਲੀਆਂ ਕੰਬਾਈਨਾਂ , ਮਲਚਰ ,ਹੈਪੀ ਸੀਡਰ ਅਤੇ ਬੇਲਰ ਆਦਿ ਬਾਰੇ ਜਾਣਕਾਰੀ ਹਾਸਲ ਕਰਨ ਤਾਂ ਕਿ ਘੱਟ ਖਰਚੇ ਨਾਲ ਵੱਧ ਬੱਚਤ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ। ਉਹਨਾਂ ਕਿਸਾਨਾਂ ਨੂੰ ‘ਸੋਇਲ ਹੈਲਥ ਕਾਰਡ ’ ਮੁਤਾਬਕ ਖਾਦਾਂ ਅਤੇ ਕੀਟਨਾਸ਼ਕ ਵਰਤਣ ਦੀ ਸਲਾਹ ਦਿੱਤੀ। ਉਹਨਾਂ ਆਖਿਆ ਕਿ ਜਿੰਨੀ ਦੇਰ ਕਿਸਾਨ ਖੁਦ ਵਿਗਿਆਨਕ ਨਹੀਂ ਬਣਦਾ ਅਤੇ ਮੰਡੀਕਰਨ ਪ੍ਰਤੀ ਸੁਚੇਤ ਨਹੀਂ ਹੰੁਦਾ ਉਨੀਂ ਦੇਰ ਨਵ ਭਾਰਤ ਨਿਰਮਾਣ ਦਾ ਸੁਪਨਾ ਅਧੂਰਾ ਰਹੇਗਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੁਰਗੀ ਪਾਲਣ , ਮਧੂਮੱਖੀ ਪਾਲਣ ,ਪਸ਼ੂ ਪਾਲਣ ,ਡੇਅਰੀ ਵਿਕਾਸ ,ਮੱਛੀ ਪਾਲਣ ਅਤੇ ਬਾਗਬਾਨੀ ਆਦਿ ਸਹਾਇਕ ਧੰਦਿਆਂ ਨੂੰ ਅਪਣਾਉਣ ਜਿਸ ਨਾਲ ਨਾ ਸਿਰਫ ਉਹਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਬਲਕਿ ਸੂਬੇ ਵਿਚੋਂ ਬੇਰੋਜ਼ਗਾਰੀ ਵੀ ਘਟੇਗੀ। ਇਸ ਮੌਕੇ ਉਹਨਾਂ ਕਿਸਾਨਾਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਹੰੁ ਚੁਕਾਉਂਦਿਆਂ ਸਵੱਛ ਭਾਰਤ ਦੇ ਨਿਰਮਾਣ ਲਈ ਗਰੀਬੀ, ਭਿ੍ਰਸ਼ਟਾਚਾਰ ,ਅੱਤਵਾਦ ,ਸਪਰਦਾਇਕਤਾ ,ਜਾਤੀਵਾਦ ਆਦਿ ਖਿਲਾਫ਼ ਦਿ੍ਰੜ ਸੰਕਲਪ ਹੋਣ ਦਾ ਪ੍ਰਣ ਦਿਵਾਇਆ। ਇਸ ਮੌਕੇ ਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ: ਅਮਨਦੀਪ ਸਿੰਘ ਬਰਾੜ ,ਜੈਵਿਕ ਖੇਤੀ ਮਾਹਿਰ ਗੁਰਮੀਤ ਸਿੰਘ ਖੋਸਾ ਕੋਟਲਾ, ਵਿਸ਼ਾ ਮਾਹਿਰ ਨਰਿੰਦਰ ਕੁਮਾਰ ਨਾਬਾਰਡ , ਡਾ: ਪਰਮਿੰਦਰ ਕੌਰ ,ਡਾ: ਕੁਲਦੀਪ ਸਿੰਘ ਬੁੱਟਰ ਅਤੇ ਸਵਰਨਜੀਤ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਖ ਵੱਖ ਵਿਭਾਗਾਂ ਵੱਲੋਂ ਖੇਤੀ ਮਸ਼ੀਨਰੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ । ਸਮਾਗਮ ਵਿਚ ਪਹੰੁਚੇ ਜੈਵਿਕ ਖੇਤੀ ਮਾਹਿਰ ਸੰਤ ਗੁਰਮੀਤ ਸਿੰਘ ਦੀ ਅਗਵਾਈ ਵਿਚ ਜੈਵਿਕ ਸਬਜ਼ੀਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਕਿਸਾਨਾਂ ਨੇ ਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ’ਤੇ ਅਧਾਰਿਤ ਪ੍ਰਦਰਸ਼ਨੀ ਪ੍ਰਤੀ ਭਾਰੀ ਦਿਲਚਸਪੀ ਦਿਖਾਈ । ਸੰਮੇਲਨ ਦੇ ਅੰਤ ਵਿਚ ਕਿੱਤਾ ਮੁਖੀ ਸਿਖਲਾਈ ਲੈ ਕੇ ਆਰਥਿਕ ਤੌਰ ’ਤੇ ਆਤਮਨਿਰਭਰ ਬਣਨ ਵਾਲੀ ਪੇਂਡੂ ਔਰਤਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੂੰ ਸਰਦੀਆਂ ਦੀਆਂ ਫਸਲਾਂ ਕਣਕ ਅਤੇ ਬਰਸੀਮ ਤੋਂ ਇਲਾਵਾਂ ਸਬਜ਼ੀਆਂ ਦੇ ਬੀਜ ਵੀ ਮੁਹੱਈਆ ਕਰਵਾਏ ਗਏ।


