ਆਂਗਣਵਾੜੀ ਸਕੂਲ ਵਿਖੇ ਮਨਾਇਆ ਨਿਊਟਰੇਸ਼ਨ ਡੇ

ਕੋਟ ਈਸੇ ਖ਼ਾਂ, 21 ਸਤੰਬਰ (ਜਸ਼ਨ) -ਸਰਕਲ ਮਸੀਤਾਂ ਕਸਬਾ ਕੋਟ ਈਸੇ ਖਾਂ ਵਿਖੇ ਵਾਰਡ ਨੰਬਰ 8 ਵਿੱਚ ਸੁਪਰਵਾਈਜ਼ਰ ਮੈਡਮ ਸੁਖਵਿੰਦਰਜੀਤ ਕੌਰ ਦੀ ਅਗਵਾਈ ਹੇਠ ਨਿਊਟਰੇਸ਼ਨ ਡੇ ਮਨਾਇਆ ਗਿਆ। ਜਿਸ ਵਿੱਚ ਮੈਡਮ ਜਗਦੀਸ਼ ਕੌਰ ਪਤਨੀ ਮਨਜਿੰਦਰ ਸਿੰਘ ਵਿਰਕ ਉਪ ਚੇਅਰਮੈਨ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਇਸ ਮੌਕੇ ਕੋਟ ਈਸੇ ਖਾਂ ਦੀਆਂ ਦੁੱਧ ਪਿਲਾਉਣ ਵਾਲੀਆਂ ਮਾਵਾਂ ਔਰਤਾਂ ਤੇ ਆਂਗਣਵਾੜੀ ਵਰਕਰਾਂ ਨੇ ਭਾਗ ਲਿਆ। ਇਸ ਮੌਕੇ ਔਰਤਾਂ ਨੂੰ ਪੂਰਨ ਆਹਾਰ ਘਰ ਵਿੱਚ ਤਿਆਰ ਕਰਨ ਬਾਰੇ ਦੱਸਿਆ ਗਿਆ।