ਮਾਉਂਟ ਲਿਟਰਾ ਜ਼ੀ ਸਕੂਲ ਦੇ 13 ਵਿਦਿਆਰਥੀ ‘ਕਿਸ ਵਿਚ ਕਿਨਾਂ ਹੈ ਦਮ’ ਰਿਆਇਲਟੀ ਸ਼ੋਅ ਲਈ ਚੁਣੇ ਗਏ

ਮੋਗਾ, 22 ਸਤੰਬਰ (ਜਸ਼ਨ)-ਬੀਤੇ ਦਿਨੀ ਮਾਉਂਟ ਲਿਟਰਾ ਜ਼ੀ ਸਕੂਲ ਵਿਖੇ ਆਯੋਜਿਤ ਕੀਤੇ ਗਏ ‘ਕਿਸ ਵਿਚ ਕਿਨਾਂ ਹੈ ਦਮ’ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਬੇਹਤਰ ਪ੍ਦਰਸ਼ਨ ਕੀਤਾ ਸੀ। ਇਹਨਾਂ ਮੁਕਾਲਿਆਂ ਲਈ ਸਕੂਲ ਦੇ 13 ਵਿਦਿਆਰਥੀਆਾਂ ਦੀ ਚੋਣ ਹੋਈ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਚੌਥੀ ਕਲਾਸ ਦੇ ਪਹੇਸ਼, ਚੌਥੀ ਕਲਾਸ ਦੀ ਆਸਥਾ, ਤੀਜੀ ਕਲਾਸ ਦੇ ਤਨਿਸ਼ਕ, ਹਸਰਤ, ਚੌਥੀ ਕਲਾਸ ਦੇ ਕਾਰਤਿਕ, ਚੌਥੀ ਕਲਾਸ ਦੇ ਪਰਦੇਸ਼ੀ, ਪਹਿਲੀ ਕਲਾਸ ਦੇ ਸਪਰਸ਼, ਚੌਥੀ ਕਲਾਸ ਦੇ ਜਸਮੀਤ, ਸੱਤਵੀਂ ਕਲਾਸ ਦੇ ਜੀਵਨੇਸ਼, ਪਹਿਲੀ ਕਲਾਸ ਦੇ ਰਘੁਵੰਸ਼, 6 ਵੀਂ ਕਲਾਸ ਦੇ ਮਨਜੋਤ, ਤੀਜੀ ਕਲਾਸ ਦਾ ਗੁਰਸ਼ੀਸ਼ ਅਤੇ ਨੌਵੀ ਕਲਾਸ ਦੇ ਸਤਵੀਰ ਦੀ ਚੋਣ ਹੋਈ। ਇਸ ਮੌਕੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਉਹਨਾਂ ਦੀ ਸਫਲਤਾ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਫਲਤਾ ਉਨਾਂ ਲੋਕਾਂ ਲਈ ਆਉਦੀ ਹੈ ਜੋ ਲੋਕ ਆਪਣੇ ਦਿ੍ਰੜ ਸੰਕਲਪ ਬਣਾਏ ਰੱਖਦੇ ਹਨ। ਉਹਨਾਂ ਵਿਦਿਆਰਥੀਆਂ ਨੂੰ ਅਗਲੇ ਹੋਣ ਵਾਲੇ ਐਡੀਸ਼ਨ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਮਾਉਂਟ ਲਿਟਰਾ ਜ਼ੀ ਸਕੂਲ ਦਾ ਮੁੱਖ ਮੰਤਵ ਪੜਾਈ ਦੇ ਨਾਲ-ਨਾਲ ਸਮੇਂ-ਸਮੇਂ ਤੇ ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨਾ ਹੈ।