ਕ੍ਰਾਤੀਕਾਰੀ ਕਿਸਾਨ ਯੂਨੀਅਨ ਨੇ ਕੀਤੀ ਨੱਥੂਵਾਲਾ ਵਿਖੇ ਕਿਸਾਨ ਜਾਗਰੂਕਤਾ ਰੈਲੀ

ਨੱਥੂਵਾਲਾ ਗਰਬੀ , 24 ਸਤੰਬਰ (ਪੱਤਰ ਪਰੇਰਕ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸੀ ਸਰਕਾਰ ਵੋਟਾਂ ਮੌਕੇ ਕਿਸਾਨ-ਮਜਦੂਰਾਂ ਨਾਲ ਕਰਜ਼ਾ ਮੁਆਫੀ ਦੇ ਕੀਤੇ ਹੋਏ ਵਾਅਦੇ ਨੂੰ ਪੂੁਰਾ ਕਰਨ ਦੀ ਬਜਾਏ ਨਿੱਤ ਨਵੇ ਸ਼ੋਸ਼ੇ ਛੱਡ ਰਹੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ਼ਿੰਦਰ ਸਿੰਘ ਨੱਥੂਵਾਲਾ ਨੇ ਪਿੰਡ ਨੱਥੂਵਾਲਾ ਗਰਬੀ ਵਿੱਚ ਕਿਸਾਨ ਚੇਤਨਾ ਰੈਲੀ ਦੌਰਾਨ ਕੀਤਾ। ਉਹਨਾਂ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰਨਾ ਨਹੀ ਚਾਹੁੰਦੀ ਜਿਸ ਦੀ ਤਾਜ਼ਾ ਉਦਾਹਰਨ  ਕਿਸਾਨ ਵੱਲੋਂ ਅੰਦੋਲਨ ਸ਼ੁਰੂ ਕਰਨ ਨੂੰ ਰੋਕਣ ਵਾਸਤੇ ਪੁੂਰੇ ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਇਆ ਅਤੇ ਧੱਕੇ ਨਾਲ ਕਿਸਾਨ ਆਗੂਆ ਨੂੰ ਘਰਾਂ ਵਿੱਚ ਵੜ੍ਹ ਕੇ ਗਿ੍ਰਫਤਾਰ ਕੀਤਾ ਗਿਆ ਪਰ ਹਾਈਕੋਰਟ ਦੇ ਹੁਕਮਾਂ ਨਾਲ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਅਤੇ ਕਿਸਾਨ ਰਿਹਾਅ ਕਰਨੇ ਪਏ। ੳਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਹਿਣਾ ਕਿ ਉਹ ਕਰਜ਼ਾ ਮੁਆਫ ਕਰਨਾ ਚਾਹੁੰਦਾ ਹੈ ਪਰ ਕਿਸਾਨ ਆਗੂ ਰਾਜਨੀਤੀ ਖੇਡ ਰਹੇ ਹਨ ਇਹ ਸਰਾਸਰ ਗਲਤ ਇਲਜਾਮ ਹੈ। ਇਸ ਮੌਕੇ ਤੇ ਸੁਬਾਈ ਆਗੂ ਸੂਬਾ ਸਿੰਘ ਨੱਥੂਵਾਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਅਤੇ ਆਪਣੇ ਕੀਤੇ ਹੋਏ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਟਿਆਲੇ ਪਹੁੰਚਣ ਤੋਂ ਰੋਕਣ ਵਾਸਤੇ ਹਰ ਹੱਥ ਕੰਡਾ ਅਪਣਾ ਲਿਆ ਹੈ ਫਿਰ ਵੀ ਹਜ਼ਾਰਾਂ ਕਿਸਾਨ-ਮਜਦੁੂਰ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਪਟਿਆਲਾ ਪਹੁੰਚਣ ਵਿੱਚ ਕਾਮਯਾਬ ਹੋ ਗਏ ਹਨ।ਇਹ ਪੰਜਾਬ ਸਰਕਾਰ ਵਾਸਤੇ ਚੇਤਾਵਨੀ ਹੈ। ਉਨਾ੍ਹ ਕਿਹਾ ਕਿ ਇਹ ਘੋਲ ਉਨਾ੍ਹ ਸਮਾਂ ਚੱਲੇਗਾ ਜਿੰਨਾ੍ਹ ਚਿਰ ਸਰਕਾਰ ਕੀਤੇ ਵਾਅਦੇ ਮੁਤਾਬਕ ਕਰਜ਼ਾ ਮਾਫ ਨਹੀ ਕਰ ਦਿੰਦੀ।ਇਸ ਮੌਕੇ ਤੇ ਇਕੱਤਰ ਕਿਸਾਨਾਂ ਨੇ ਪਿੰਡ ਵਿੱਚ ਕਿਸਾਨ ਚੇਤਨਾ ਰੈਲੀ ਕੀਤੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਪਟਿਆਲਾ ਧਰਨੇ ਵਿੱਚ ਸ਼ਾਮਲ ਹੋਣ ਵਾਸਤੇ ਰਵਾਨਾ ਹੋਏ । ਕਿਸਾਨ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।