ਸਾਹਿਤ ਸਭਾ ਬਰਗਾੜੀ ਵੱਲੋਂ ਹਰਭਜਨ ਮਾਨ ਦੀ ਐਲਬੰਮ ‘ਸਤਰੰਗੀ ਪੀਂਘ’ ਦਾ ਪੋਸਟਰ ਜਾਰੀ 

ਬਰਗਾੜੀ 24 ਸਤੰਬਰ (ਸਤਨਾਮ ਬਰਗਾੜੀ) ਪੰਜਾਬੀ ਸਾਹਿਤ ਸਭਾ ਬਰਗਾੜੀ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਬਰਗਾੜੀ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਸਾਹਿਤ ਸਭਾ ਬਰਗਾੜੀ ਦੇ ਪ੍ਰਧਾਨ ਸਤਨਾਮ ਬੁਰਜ ਹਰੀਕਾ ਅਤੇ ਨੌਜਵਾਨ ਲੇਖਕ ਮਨਪ੍ਰੀਤ ਸਿੰਘ ਬਰਗਾੜੀ ਦੇ ਵਿਸ਼ੇਸ਼ ਯਤਨਾ ਸਦਕਾ ਪੰਜਾਬੀ ਦੇ ਸਿਰਮੌਰ ਗਾਇਕ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਵੱਲੋਂ ਤਿਆਰ ਕੀਤੀ ਗਈ ਅੱਠ ਗੀਤਾਂ ਦੀ ਐਲਬੰਮ ‘ਸਤਰੰਗੀ ਪੀਂਘ 3’ ਦਾ ਰੰਗਦਾਰ ਪੋਸਟਰ ਸਾਹਿਤ ਸਭਾ ਬਰਗਾੜੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਪ੍ਰੀਤ ਮਾਨ ਮੌੜ ਨੇ ਦੱਸਿਆ ਕਿ ਇਹ ਐਲਬੰਮ ਅੱਜ ਦੇ ਸ਼ੋਰ ਸ਼ਰਾਬੇ ਅਤੇ ਲੱਚਰ ਗਾਇਕੀ ਤੋਂ ਕੋਂਹਾ ਦੂਰ ਇੱਕ ਨਵੇਕਲੀ ਐਲਬੰਮ ਜੋ ਅੱਜ ਦੀ ਨੌਜਵਾਨ ਪੀੜੀ ਨੂੰ ਨਵੀਂ ਸੇਧ ਦੇਵੇਗੀ। ਇਸ ਸਮੇਂ ਪ੍ਰਸਿੱਧ ਗੀਤਕਾਰ ਰਾਜਿੰਦਰ ਨਾਗੀ, ਗਾਇਕ ਗੁਰਦਾਸ ਸੰਧੂ, ਬਲਵਿੰਦਰ ਸਿੰਘ ਚਾਨੀ, ਰਮਿੰਦਰ ਫਰੀਦਕੋਟੀ, ਤਿ੍ਰਲੋਕੀ ਵਰਮਾ ਜੈਤੋ, ਟੇਕ ਚੰਦ ਅਰਸ਼ੀ, ਸੁਖਦੇਵ ਸਿੰਘ ਸੇਵ ਢਿੱਲੋਂ, ਮਹਿਕਪ੍ਰੀਤ ਢਿੱਲੋਂ, ਦਿਲਬਾਗ ਚਹਿਲ, ਸੂਬੇਦਾਰ ਮੁਨਸ਼ੀ ਸਿੰਘ, ਸੁਖਰਾਜ ਗੋਂਦਾਰਾ, ਵੈਦ ਜਗਦੀਸ਼ ਰਾਏ, ਦਰਸ਼ਨ ਸਿੰਘ ਝੋਟੀਵਾਲਾ, ਜਸਵੰਤ ਗਿੱਲ, ਜਸਕਰਨ ਲੰਡੇ, ਬੇਅੰਤ ਗਿੱਲ ਭਲੂਰ, ਜਸਵੀਰ ਭਲੂਰੀਆ, ਗੁਰਪਿਆਰ ਹਰੀਨੌ, ਬਲਜਿੰਦਰ ਭਾਰਤੀ, ਚਰਨਜੀਤ ਗਿੱਲ ਸਮਾਲਸਰ, ਸੁਖਰਾਜ ਮੱਲਕੇ, ਜਸ਼ਨਪ੍ਰੀਤ ਮੱਲਕੇ, ਗੁਰਵਿੰਦਰ ਬਰਾੜ ਬੁਰਜ ਹਰੀਕਾ, ਲਵਪ੍ਰੀਤ ਬਾਜਾਖਾਨਾ, ਪ੍ਰੇਮ ਸਿੰਘ ਬਰਗਾੜੀ, ਅੰਗਰੇਜ ਮੱਲਕੇ, ਮਾ. ਜੋਗਿੰਦਰ ਸਿੰਘ, ਗੁਰਦੀਪ ਜੈਤੋ, ਸੁਖਮੰਦਰ ਸਿੰਘ ਚਾਨੀ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗਾਇਕ, ਗੀਤਕਾਰ ਅਤੇ ਸਾਹਿਤਕਾਰ ਹਾਜ਼ਰ ਸਨ।