ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਘਟਨਾ ਸਥਾਨ ਤੇ ਅਰਦਾਸ ਕਰਵਾਈ

ਬਰਗਾੜੀ 14 ਅਕਤੂਬਰ (ਸਤਨਾਮ ਬੁਰਜ ਹਰੀਕਾ/ਮਨਪੀ੍ਰਤ ਸਿੰਘ ਬਰਗਾੜੀ) ਬਹਿਬਲ ਕਲਾਂ ਦੇ ਗੋਲੀ ਕਾਂਡ ’ਚ ਦੋ ਸਿੰਘਾਂ ਦੀ ਸ਼ਹਾਦਤ ਦੇ ਪੂਰੇ 2 ਸਾਲ ਬੀਤ ਜਾਣ ’ਤੇ ਅੱਜ ਉਹਨਾਂ ਦੀ ਯਾਦ ‘ਚ ਵੱਖ-ਵੱਖ ਜਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਨੇ ਗੋਲੀ ਕਾਂਡ ਦੇ ਘਟਨਾ ਵਾਲੇ ਸਥਾਨ ਅਤੇ ਗੁਰਦੁਆਰਾ ਟਿੱਬੀ ਸਾਹਿਬ ਬਹਿਬਲ ਕਲਾਂ ਵਿਖੇ ਸ਼ਹੀਦਾਂ ਦੀ ਯਾਦ ‘ਚ ਅਰਦਾਸ ਕਰਵਾਈ। ਇਸ ਮੌਕੇ ਬਾਬਾ ਚੰਦ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਿੱਬੀ ਸਾਹਿਬ, ਬਾਬਾ ਖੇਤਾ ਸਿੰਘ ਕਾਰਸੇਵਾ ਵਾਲੇ, ਸ਼੍ਰੋਮਣੀ ਅਕਾਲੀ ਦਲ (ਅ.) ਦੇ ਜ਼ਿਲ੍ਹਾ ਫਰੀਦਕੋਟ ਦੇ ਐਕਟਿੰਗ ਪ੍ਰਧਾਨ ਸੁਰਜੀਤ ਸਿੰਘ ਅਰਾਂਈਆਂ, ਇਚਾ: ਗੁਰਦੀਪ ਸਿੰਘ ਢੱੁਡੀ, ਸਿੱਖ ਪ੍ਰਚਾਰਕ ਦਵਿੰਦਰ ੰਿਸਘ ਹਰੀਏ ਵਾਲਾ, ਪੰਥਕ ਸੇਵਾ ਲਹਿਰ ਦੇ ਆਗੂ ਭਾਈ ਜਸਵਿੰਦਰ ਸਿੰਘ ਸਾਹੋ ਕੇ, ਭਾਈ ਸੁਖਪਾਲ ਸਿੰਘ ਬਰਗਾੜੀ, ਰਣਜੀਤ ਸਿੰਘ ਵਾਂਦਰ, ਗੁਰਭਿੰਦਰ ੰਿਸੰਘ ਬਰਗਾੜੀ, ਅਮਰਜੀਤ ਸਿੰਘ ਖਾਲਸਾ, ਡਾ. ਗੁਰਪ੍ਰੀਤ ਸਿੰਘ, ਰਾਜਾ ਸਿੰਘ, ਇਕਬਾਲ ਸਿੰਘ ਬਰੀਵਾਲਾ, ਭੋਲਾ ਸਿੰਘ ਵਾਂਦਰ ਆਦਿ ਹਾਜ਼ਰ ਸਨ। 
ਜ਼ਿਕਰਯੋਗ ਹੈ ਕਿ ਕਸਬਾ ਬਰਗਾੜੀ ਅਧੀਨ ਆੳਂੁਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ 1 ਜੂਨ 2015 ਨੂੰ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਦਿਨ ਦਿਹਾੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰ ਲਏ ਸਨ ਅਤੇ ਉਸ ਤੋਂ ਬਾਅਦ ਬਰਗਾੜੀ ਤੋਂ ਇਲਾਵਾ ਪੰਜਾਬ ਭਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅੰਗਾਂ ਦੀ ਬੇ-ਅਦਬੀ ਕੀਤੀ ਗਈ। ਲੰਮਾਂ ਸਮਾਂ ਬੀਤ ਜਾਣ ਦੇ ਬਾਅਦ ਵੀ ਪੁਲਿਸ ਪ੍ਰਸ਼ਾਸ਼ਨ ਅਤੇ ਸਮੇਂ ਦੀਆਂ ਸਰਕਾਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇ-ਅਦਬੀ ਅਤੇ ਚੋਰੀ ਹੋਏ ਸਰੂਪਾਂ ਦੇ ਅਸਲ ਦੋਸ਼ੀਆਂ ਨੂੰ ਲੱਭਣ ‘ਚ ਅਸਫਲ ਰਹੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ‘ਚ ਜਿੱਥੇ ਪੂਰੇ ਪੰਜਾਬ ਵਿੱਚ ਸੜਕਾਂ ਉੱਪਰ ਧਰਨੇ ਦਿੱਤੇ ਗਏ ਉਸੇ ਲੜੀ ਤਹਿਤ ਹੀ ਬਹਿਬਲ ਕਲਾਂ ਵਿਖੇ ਵੀ ਕੌਂਮੀ ਸ਼ਾਹ ਮਾਰਗ ਨੰ:15 ਬੱਸ ਸਟੈਂਡ ਉੱਪਰ ਲੱਗੇ ਸ਼ਾਂਤਮਾਈ ਧਰਨੇ ਉੱਪਰ ਉਸ ਸਮੇਂ ਦੀ ਬਾਦਲ ਸਰਕਾਰ ਦੇ ਹੁਕਮਾਂ ਤੇ ਪੁਲਿਸ ਨੇ ਸ਼ਾਂਤਮਾਈ ਧਰਨੇ ਉੱਪਰ ਬੈਠੀਆਂ ਸਿੱਖ ਸੰਗਤਾਂ ਉੱਪਰ ਅੰਨੇ ਵਾਹ ਡਾਗਾਂ ਵਰ੍ਹਾਈਆਂ ਜਿਸ ‘ਚ ਬਹੁਤ ਸਾਰੀਆਂ ਸਿੱਖ ਸੰਗਤਾਂ ਜਖ਼ਮੀਂ ਕਰ ਦਿੱਤੀਆਂ ਅਤੇ ਗੋਲੀਆਂ ਦੀਆਂ ਬੁਛਾੜਾਂ ਨੇ ਭਾਈ ਕਿ੍ਰਸ਼ਨ ਭਗਵਾਨ ਸਿੰਘ ਨਿਆਮੀਂਵਾਲਾ ਅਤੇ ਗੁਰਜੀਤ ਸਿੰਘ ਸਰਾਵਾਂ ਨੂੰ ਸ਼ਹੀਦ ਕਰ ਦਿੱਤਾ। ਸਮੁੱਚੇ ਪੰਜਾਬ ਦੀਆਂ ਸਿੱਖ ਸੰਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਸ਼ਹੀਦ ਕੀਤੇ ਸਿੰਘਾਂ ਨੂੰ 2 ਸਾਲ ਬੀਤ ਜਾਣ ਤੇ ਵੀ ਜਖ਼ਮੀਂ ਹੋਈਆਂ ਸੰਗਤਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਅਤੇ ਨਾਂ ਹੀ ਚੋਰੀ ਕਰਨ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲ ਦੋਸ਼ੀ ਲੱਭੇ ਗਏ ਹਨ।


