ਪ੍ਰੋਗਰੈਸਿਵ ਯੂਥ ਆਰਗੇਨਾਈਜੇਸ਼ਨ ਦੇ ਕੌਮੀ ਪ੍ਰਧਾਨ ਬਲਕਾਰ ਸਿੰਘ ਭੁੱਲਰ ਦੇ ਪਿਤਾ ਦੇ ਅਕਾਲ ਚਲਾਣੇ ’ਤੇ ਹਮਦਰਦੀ ਦਾ ਪ੍ਰਗਟਾਵਾ

ਮੋਗਾ,14 ਅਕਤੂਬਰ (ਜਸ਼ਨ)-ਪ੍ਰੋਗਰੈਸਿਵ ਯੂਥ ਆਰਗੇਨਾਈਜੇਸ਼ਨ ਆਫ ਪੰਜਾਬ ਦੇ ਕੌਮੀ ਪ੍ਰਧਾਨ ਸ: ਬਲਕਾਰ ਸਿੰਘ ਭੁੱਲਰ ਅਤੇ ਹਰਜਿੰਦਰ ਸਿੰਘ ਮਨੀ ਭੁੱਲਰ ਦੇ ਪਿਤਾ ਸ: ਦਰਸ਼ਨ ਸਿੰਘ ਭੁੱਲਰ ਦੇ ਅਚਾਨਕ ਅਕਾਲ ਚਲਾਣੇ ’ਤੇ ਵੱਖ ਵੱਖ ਰਾਜਸੀ ,ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕੌਮੀ ਪ੍ਰਧਾਨ ਸ: ਬਲਕਾਰ ਸਿੰਘ ਭੁੱਲਰ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ,ਵਿਧਾਇਕ ਡਾ: ਹਰਜੋਤ ਕਮਲ,ਵਿਧਾਇਕ ਮਨਜੀਤ ਬਿਲਾਸਪੁਰੀ,ਵਿਧਾਇਕ ਦਰਸ਼ਨ ਸਿੰਘ ਬਰਾੜ, ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਰਮੇਸ਼ ਗਰੋਵਰ, ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ, ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ,ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਸਕੱਤਰ ਪੀ ਪੀ ਸੀ ਸੀ, ਜਗਸੀਰ ਸਿੰਘ  ਮੰਗੇਵਾਲਾ ਸਕੱਤਰ ਪੀ ਪੀ ਸੀ ਸੀ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਕੱਤਰ ਪੀ ਪੀ ਸੀ ਸੀ,ਜਗਸੀਰ ਸੀਰਾ ਚੱਕਰ,ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਹੈਲਥ ਕਾਰਪੋਰੇਸ਼ਨ ਪੰਜਾਬ, ਚੇਅਰਮੈਨ ਖਣਮੁੱਖ ਭਾਰਤੀ ਪੱਤੋ , ਸਰਬਜੀਤ ਸਿੰਘ ਏ ਆਈ ਜੀ ਕਰਾਈਮ, ਗੁਰਜਤਿੰੰਦਰ ਸਿੰਘ ਔਲਖ ਏ ਆਈ ਜੀ ਫਿਲੌਰ,ਜਤਿੰਦਰ ਸਿੰਘ ਬੈਨੀਪਾਲ ਕਮਾਂਡੈਂਟ ਲੱਡਾ ਕੋਠੀ, ਗੋਬਿੰਦਰ ਸਿੰਘ ਡੀ ਐੱਸ ਪੀ,ਜਸਵਿੰਦਰ ਸਿੰਘ ਐੱਸ ਐੱਚ ਓ ,ਲਵਜੀਤ ਸਿੰਘ ਐੱਸ ਐੱਚ ਓ, ਪੁਸ਼ਪਿੰਦਰ ਸਿੰਘ ਪੱਪੀ ਐੱਸ ਐੱਸ ਓ,ਰਾਜੇਸ਼ ਹਸਤੀਰ,ਜਸਵਰਿੰਦਰ ਸਿੰਘ ਐੱਸ ਐੱਚ ਓ ,ਇੰਦਰਜੀਤ ਸਿੰਘ ਠੇਕੇਦਾਰ,ਇੰਦਰਪਾਲ ਸਿੰਘ ਬੱਬੀ ਠੇਕੇਦਾਰ ,ਵਿੱਕੀ ਸ਼ਰਮਾ,ਗੁਰਦੀਪ ਸਿੰਘ ਗੋਗੀ ,ਡਾ: ਹਰਇੰਦਰ ਸਿੰਘ ਜੀਰਾ,ਗੁਰਜੰਟ ਸਿੰਘ ਰਾਮੂਵਾਲਾ ਪੀ ਏ,ਸੁਰਜੀਤ ਸਿੰਘ ਸੈਣੀ ,ਬਿੰਦਰ ਮਨੀਲਾ ਟਰੱਕ ਯੂਨੀਅਨ ਜਗਰਾਓਂ, ‘ਸਾਡਾ ਮੋਗਾ ਡੌਟ ਕੌਮ ’ ਨਿੳੂੁਜ਼ ਪੋਰਟਲ ਦੇ ਆਨਰੇਰੀ ਐਡੀਟਰ ਤੇਜਿੰਦਰ ਸਿੰਘ ਜਸ਼ਨ ,ਪੀ ਵਾਈ ਓ ਦੇ ਜ਼ਿਲਾ ਪ੍ਰਧਾਨ ਰਾਜਦੀਪ ਸਿੰਘ ,ਅਮਰੀਕ ਸਿੰਘ , ਲਖਵੀਰ ਸਿੰਘ ਤੋਂ ਇਲਾਵਾ ਵੱਖ ਵੱਖ ਖਿੱਤਿਆਂ ਦੀਆਂ ਸ਼ਖਸੀਅਤਾਂ ਨੇ ਦੁੱਖ ਦਾ ਇਜ਼ਹਾਰ ਕੀਤਾ ।

ਉਹਨਾਂ ਕੌਮੀ ਪ੍ਰਧਾਨ ਸ: ਬਲਕਾਰ ਸਿੰਘ ਭੁੱਲਰ ਦੇ ਪਿਤਾ ਦਰਸ਼ਨ ਸਿੰਘ ਭੁੱਲਰ ਦੇ ਦੁਨੀਆਂ ਤੋਂ ਰੁਖ਼ਸਤ ਹੋਣਾ ਸਮਾਜ ਨੂੰ ਵੱਡਾ ਘਾਟਾ ਦੱਸਿਆ । ਇਸ ਸਬੰਧੀ ਐੱਸ ਐੱਚ ਓ ਪੁਸ਼ਪਿੰਦਰ ਸਿੰਘ ਪੱਪੀ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਤਿਕਾਰਯੋਗ ਸ਼ਖਸੀਅਤ ਸ: ਦਰਸ਼ਨ ਸਿੰਘ ਭੁੱਲਰ ਨਮਿੱਤ ਰੱਖੇ ਗਏ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 18 ਅਕਤੂਬਰ ਦਿਨ ਬੁੱਧਵਾਰ ਨੂੰ ਉਹਨਾਂ ਦੇ ਪਿੰਡ ਤਲਵੰਡੀ ਜ਼ਿਲਾ ਬਰਨਾਲਾ ਦੇ ਗੁਰਦੁਆਰਾ ਸਾਹਿਬ ਵਿਖੇ 12.30 ਵਜੇ ਹੋਵੇਗੀ ਜਿੱਥੇ ਵੱਖ ਵੱਖ ਰਾਜਸੀ ,ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।