ਵੀਰ ਸਿੰਘ ਸਕੂਲ ਦੇ ਵਿਦਿਆਰਥੀਆਂ ਦੀ ਪੰਜਾਬ ਸਟੇਟ ਪੱਧਰ ਥਰੋਬਾਲ ਟੂਰਨਾਮੈਂਟ ਵਿੱਚ ਹੋਈ ਚੋਣ

ਬਾਘਾਪੁਰਾਣਾ,3 ਨਵੰਬਰ (ਜਸਵੰਤ ਗਿੱਲ ਸਮਾਲਸਰ)- ਪੰਜਾਬ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਖੇਡਾਂ ਪੰਜਾਬ ,ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ, ਸਹਾਇਕ ਸਿੱਖਿਆ ਅਫਸਰ  ਖੇਡਾਂ ਇੰਦਰਪਾਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਜ਼ਿਲਾ ਪੱਧਰ ਦੇ ਟੂਰਨਾਮੈਂਟ ਥਰੋਬਾਲ ਅੰਡਰ-14, ਅੰਡਰ-19 ਸਾਲ ਲੜਕੇ-ਲੜਕੀਆਂ ਦੇ ਮੁਕਾਬਲੇ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ  ਵਿਖੇ ਕਰਵਾਏ ਗਏ। ਇਸ ਮੌਕੇ ਖਿਡਾਰੀਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ, ਜਿਸ ਤਹਿਤ ਥਰੋਬਾਲ ਲਈ ਸਕੂਲ ਦੇ 32 ਖਿਡਾਰੀਆਂ ਦੀ ਸਟੇਟ ਪੱਧਰ ਲਈ ਚੋਣ ਹੋਈ। ਇਹ 63ਵੀਆਂ ਸਟੇਟ ਪੱਧਰ ਦੀਆਂ ਖੇਡਾਂ ਸ੍ਰੀ ਮੁਕਤਸਰ ਸਾਹਿਬ ਅਤੇ ਸੰਗਰੂਰ ਵਿਖੇ ਹੋ ਰਹੀਆਂ ਹਨ। ਸਕੂਲ ਦੇ 12 ਖਿਡਾਰੀ, 63ਵੀਆਂ ਜੂਡੋ ਸਟੇਟ ਪੱਧਰ ਜਲੰਧਰ ਤੇ ਗੁਰਦਾਸਪੁਰ ਵਿੱਚ ਹੋ ਰਹੀਆਂ ਖੇਡਾਂ ਵਿੱਚ ਭਾਗ ਲੈ ਰਹੇ ਹਨ। ਪਿੰ੍ਰਸੀਪਲ ਤੇਜਿੰਦਰ ਕੌਰ ਗਿੱਲ, ਮੈਨੇਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ, ਵੱਲੋਂ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਇਹ ਸਕੂਲ ਦੀ ਬਹੁਤ ਵੱਡੀ ਪ੍ਰਾਪਤੀ ਹੈ ਜਿਸ ਦਾ ਸਿਹਰਾ ਡੀ.ਪੀ.ਈ. ਤਰਸੇਮ ਸਿੰਘ ਨੂੰ ਜਾਂਦਾ ਹੈ ਜਿੰਨਾ ਨੇ ਬੱਚਿਆਂ ਨੂੰ ਬਹੁਤ ਮਿਹਨਤ ਕਰਵਾਈ ਹੈ। ਇਸ ਸਮੇਂ ਡੀ.ਪੀ.ਈ. ਤਰਸੇਮ ਸਿੰਘ, ਜਗਜੀਤ ਸਿੰਘ, ਮੈਡਮ ਬਲਵਿੰਦਰ ਕੌਰ, ਹਰਪ੍ਰੀਤ ਕੌਰ ਹਾਜ਼ਰ ਸਨ।