ਡੇਂਗੂ ਦੇ ਮੱਛਰ ਦੇ ਖਾਤਮੇ ਲਈ ਲਾਈਫ ਲਾਈਨ ਵੈੱਲਫੈਅਰ ਕਲੱਬ ਬਾਘਾਪੁਰਾਣਾ ਨੇ ਕੀਤਾ ਦਵਾਈ ਦਾ ਛਿੜਕਾਅ

ਬਾਘਾਪੁਰਾਣਾ,3 ਨਵੰਬਰ (ਜਸਵੰਤ ਗਿੱਲ ਸਮਾਲਸਰ)-ਪੰਜਾਬ ਵਿੱਚ ਫੈਲ ਰਹੀ ਡੇਂਗੂ ਦੀ ਭਿਆਨਕ ਬਿਮਾਰੀ ਕਾਰਨ ਜਿੱਥੇ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਹੀ ਕੁਝ ਸਮਾਜਿਕ ਜਥੇਬੰਦੀਆਂ ਇਸ ਬੀਮਾਰੀ ਦੇ ਵਿਰੁੱਧ ਲੜ ਰਹੀਆਂ ਹਨ ਅਤੇ ਡੇਂਗੂ ਮੱਛਰ ਦੇ ਖਤਮੇਂ ਲਈ ਪਿੰਡਾਂ-ਸ਼ਹਿਰਾਂ ਅੰਦਰ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਸ ਤਹਿਤ ਹੀ ਅੱਜ ਸ਼ਹਿਰ ਬਾਘਾਪੁਰਾਣਾ ਵਿਖੇ ਲਾਈਫ ਲਾਈਨ ਵੈੱਲਫੈਅਰ ਕਲੱਬ ਨੇ ਪ੍ਰਧਾਨ ਦਵਿੰਦਰ ਕੁਮਾਰ ਬਲੂ,ਮਨੀ ਗਰਗ,ਸ਼ਾਮ ਬਾਂਸਲ,ਹੇਮਰਾਜ ਅਤੇ ਸ਼ੁਰੇਸ ਗੋਇਲ ਦੀ ਅਗਵਾਈ ਹੇਠ ਗਲੀਆਂ-ਮੁਹੱਲਿਆ ਅਤੇ ਗੰਦਗੀ ਵਾਲੀਆਂ ਥਾਵਾਂ ‘ਤੇ ਡੇਂਗੂ ਦੇ ਮੱਛਰ ਦੇ ਖਤਮੇਂ ਲਈ ਸਪਰੇਅ ਕੀਤੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨਾਂ ਦੱਸਿਆ ਕਿ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਅੰਦਰ ਡੇਂਗੂ ਦੀ ਨਾਮੁਰਾਦ ਬੀਮਾਰੀ ਨੇ ਹੱਲਚਲ ਮਚਾਈ ਹੋਈ ਹੈ ਇਸ ਬੀਮਾਰੀ ਦੇ ਅਨੇਕਾਂ ਮਰੀਜ਼ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਜਦਕਿ ਕਈ ਲੋਕ ਇਸ ਬੀਮਾਰੀ ਕਾਰਨ ਮਰ ਚੁੱਕੇ ਹਨ।ਇਸ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਅਤੇ ਸਮਾਜ ਸੇਵੀ ਕਲੱਬਾਂ ਨੂੰ ਅੱਗੇ ਆਉਣਾ ਚਾਹੀਦਾ ਹੈ।ਇਸ ਸੋਚ ਨਾਲ ਹੀ ਅਸੀਂ ਸਮੂਹ ਕਲੱਬ ਮੈਂਬਰਾਂ ਨੇ ਮਿਲ ਕੇ ਸ਼ਹਿਰ ਵਿੱਚ ਮੱਛਰ ਦੇ ਖਤਮੇਂ ਲਈ ਦਵਾਈ ਦਾ ਛਿੜਕਾਅ ਕੀਤਾ ਹੈ।ਇਸ ਮੌਕੇ ਸਮੂਹ ਕਲੱਬ ਮੈਂਬਰਾਂ ਨੇ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣ ਅਤੇ ਪਾਣੀ ਨੂੰ ਢੱਕ ਕੇ ਰੱਖਣ ਦੀ ਅਪੀਲ ਕੀਤੀ ਹੈ। ਇਸ ਮੌਕੇ ਬੀਰਬਲ ਸ਼ਰਮਾ,ਰਮਨ ਅਰੋੜਾ,ਵੀਰੂ,ਪ੍ਰਵੀਨ ਅਤੇ ਰਜੀਵ ਮਿੱਤਲ ਆਦਿ ਵੀ ਹਾਜ਼ਰ ਸਨ।
ਫ


