ਰੂਸੀ ਅਕਤੂਬਰ ਇਨਕਲਾਬ ਦੀ 100ਵੀਂ ਵਰੇਗੰਢ ਸਬੰਧੀ ਪੰਜਾਬ ਪੱਧਰੀ ਪ੍ਰੋਗਰਾਮ ਅੱਜ

ਮੋਗਾ, 6 ਨਵੰਬਰ (ਜਸ਼ਨ): : ਅੱਜ ਤੋਂ 100 ਵਰੇ ਪਹਿਲਾਂ ਰੂਸ ਦੀ ਧਰਤੀ ਤੇ ਕਾਮਰੇਡ ਲੈਨਿਨ ਦੀ ਰਹਿਨੁਮਾਈ ਹੇਠ ਹਥਿਆਰਬੰਦ ਆਮ ਬਗਾਵਤ ਰਾਹੀਂ ਹੋਇਆ ਇਨਕਲਾਬ ਸੰਸਾਰ ਦੀ ਯੁੱਗ ਪਲਾਉ ਘਟਨਾ ਸੀ। ਇਸ ਇਨਕਲਾਬ ਨੇ ਦੁਨੀਆਂ ਭਰ ਦੇ ਕਿਰਤੀਆਂ ਨੂੰ ਨਵਾਂ ਜੋਸ਼ ਅਤੇ ਹੁਲਾਰਾ ਦਿੱਤਾ। ਇਸ ਇਨਕਲਾਬ ਦਾ ਖਾਸਾ ਕੌਮੀ ਨਹੀਂ, ਕੌਮਾਂਤਰੀ ਸੀ। ਇਸ ਦੀ 100ਵੀਂ ਵਰੇਗੰਢ ਮਨਾਉਣ ਲਈ ਬਣਾਈ ਗਈ ਸੂਬਾ ਪੱਧਰੀ ਅਕਤੂਬਰ ਇਨਕਲਾਬ ਸ਼ਤਾਬਦੀ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਮੋਗੇ ਦੀ ਧਰਤੀ ਤੇ ਬਹੁਤ ਹੀ ਵੱਡਾ ਪ੍ਰਭਾਵਸ਼ਾਲੀ ਪੋ੍ਰਗਰਾਮ ਹੋ ਰਿਹਾ ਹੈ, ਪੰਡਾਲ, ਸਟੇਜ ਅਤੇ ਸਾਉਂਡ ਲੱਗ ਚੁੱਕਾ ਹੈ। ਸਾਰੇ ਸ਼ਹਿਰ ਨੂੰ ਲਾਲ ਝੰਡੀਆਂ ਨਾਲ ਸ਼ਿੰਗਾਰ ਦਿੱਤਾ ਗਿਆ ਹੈ। ਅੱਜ ਦੇ ਪ੍ਰੋਗਰਾਮ ਦੀ ਜਾਣਕਾਰੀ ਕਮੇਟੀ ਮੈਂਬਰ ਬਲਵੰਤ ਮਖੂ ਨੇ ਦੱਸਿਆ ਕਿ ਕਾਮਰੇਡ ਅਜਮੇਰ ਸਿੰਘ, ਕਮਲਜੀਤ ਖੰਨਾ, ਸ਼ਿੰਦਰ ਨੱਥੂਵਾਲਾ ਦੇ ਆਧਾਰਿਤ ਬਣੇ ਪ੍ਰਧਾਨਗੀ ਮੰਡਲ ਦੀ ਅਗਵਾਈ ਵਿਚ ਸਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ।


