ਸੰਤ ਬਾਬਾ ਪ੍ਰਤਾਪ ਸਿੰਘ ਜੀ ਲੰਗਿਆਣਾ ਪੁਰਾਣਾ (ਮੋਗਾ)ਆਪਣਾ ਪੰਜ ਭੁਤਕ ਸਰੀਰ ਤਿਆਗ ਕੇ ਗੁਰੂਪੁਰੀ ਜਾ ਬਿਰਾਜੇ ,ਸਸਕਾਰ ਅੱਜ

ਬਾਘਾਪੁਰਾਣਾ, 6 ਨਵੰਬਰ (ਜਸ਼ਨ)::ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਦੇ ਵਿਦਿਆਰਥੀ ਸੰਤ ਬਾਬਾ ਪ੍ਰਤਾਪ ਸਿੰਘ ਜੀ ਲੰਗਿਆਣਾ ਪੁਰਾਣਾ ਵਾਲੇ ਮੁੱਖ ਸੇਵਾਦਾਰ ਗੁਰਦੁਆਰਾ ਹਰਗੋਬਿੰਦ ਸਾਹਿਬ ਜੀ ਲੰਗਿਆਣਾ ਪੁਰਾਣਾ (ਮੋਗਾ) ਐਤਵਾਰ ਸਾਢੇ ਪੰਜ ਵਜੇ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਗੁਰੂਪੁਰੀ ਜਾ ਬਿਰਾਜੇ। ਇਸ ਮੌਕੇ ਭਾਈ ਹਰਨਾਮ ਸਿੰਘ ਧੁੰਮਾ ਮੁਖੀ ਦਮਦਮੀ ਟਕਸਾਲ ਮਹਿਤਾ,ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ, ਜੱਥੇਦਾਰ ਤੀਰਥ ਸਿੰਘ ਮਾਹਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ,ਭਾਈ ਸੁਖਹਰਪ੍ਰੀਤ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਜਗਤਾਰ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਬਲਤੇਜ ਸਿੰਘ ਲੰਗੇਆਣਾ ਸਰਕਲ ਪ੍ਰਧਾਨ ਅਤੇ ਝਿਰਮਲ ਸਿੰਘ ਸਰਪੰਚ ਆਦਿ ਨੇ ਕਿਹਾ ਕਿ ਬਾਬਾ ਪ੍ਰਤਾਪ ਸਿੰਘ ਜੀ ਦੇ ਚਲੇ ਜਾਣ ਨਾਲ ਉਨਾਂ ਦੇ ਪਰਿਵਾਰ , ਨਗਰ ਨਿਵਾਸੀ,ਇਲਾਕਾ ਨਿਵਾਸੀ,ਦਮਦਮੀ ਟਕਸਾਲ ਮਹਿਤਾ ਅਤੇ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।। ਬਾਬਾ ਪ੍ਰਤਾਪ ਸਿੰਘ ਜੀ ਦੇ ਸਪੁਤਰ ਭਾਈ ਗੁਰਦਿਆਲ ਸਿੰਘ ਅਤੇ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਬਾਬਾ ਜੀ ਦੇ ਪੰਜ ਭੁਤਕ ਸਰੀਰ ਦਾ ਸੰਸਕਾਰ 07 ਜੁਲਾਈ ਦਿਨ ਮੰਗਲਵਾਰ ਨੰੂੁ ਦੁਪਹਿਰ ਇੱਕ ਵਜੇ ਹੋਵੇਗਾ ਸਮੂਹ ਸੰਗਤਾਂ ਨੂੰ ਇਸ ਮੌਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।


