ਲੋਪੋਂ ਦੀਆਂ ਵਿਦਿਆਰਥਣਾਂ ਨੇ ਲਗਾਤਾਰ ਪੰਜਵੀਂ ਵਾਰ ਓਵਰ ਆਲ ਟਰਾਫ਼ੀ ’ਤੇ ਕੀਤਾ ਕਬਜ਼ਾ

ਲੋਪੋ, 7 ਨਵੰਬਰ (ਜਸ਼ਨ): ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਫਾਰ ਵੁਮਨ ਲੋਪੋਂ ਦੀ ਐਥਲੈਟਿਕਸ ਟੀਮ ਨੇ ਪੰਜਾਬ ਯੂਨਵਰਸਿਟੀ ਵੱਲੋਂ 2  ਤੋਂ 4 ਨਵੰਬਰ ਤੱਕ ਕਰਵਾਈ ‘ਸੀ’ ਡਵੀਜ਼ਨ ਦੀ ਤਿੰਨ ਰੋਜ਼ਾ 70ਵੀਂ ਸਲਾਨਾ ਐਥਲੈਟਿਕਸ ਮੀਟ ਵਿਚ ਭਾਗ ਲਿਆ ਅਤੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਇਨਾਂ ਮੁਕਾਬਲਿਆਂ ਵਿੱਚ 53 ਪੁਆਇੰਟਾਂ ਨਾਲ ਜਿੱਤ ਹਾਸਲ ਕਰਕੇ ਪੰਜਵੀਂ ਵਾਰ ਓਵਰਆਲ ਟਰਾਫ਼ੀ ‘ਤੇ ਕਬਜ਼ਾ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਇਸ ਐਥਲੈਟਿਕਸ ਮੀਟ ਵਿਚ ਇੰਦਰਜੀਤ ਕੌਰ ਨੰੂ ਯੂਨੀਵਰਸਿਟੀ ਦੀ ਵਧੀਆ ਦੌੜਾਕ ਹੋਣ ਦਾ ਖਿਤਾਬ ਵੀ ਮਿਲਿਆ। ਇਸ ਕਾਲਜ ਨੂੰ ਮਾਣ ਹਾਸਲ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਕਾਲਜ ਦੀ ਖਿਡਾਰਣਾਂ ਵਧੀਆ ਦੌੜਾਕ ਚੁਣੀਆਂ ਜਾ ਰਹੀਆਂ ਹਨ। ਇਹਨਾਂ ਮੁਕਾਬਲਿਆਂ ਦੌਰਾਨ 100 ਮੀਟਰ ਦੌੜ ਵਿੱਚ ਇੰਦਰਜੀਤ ਕੌਰ ਪਹਿਲੇ ਅਤੇ ਕੁਲਵਿੰਦਰ ਕੌਰ ਤੀਜੇ ਸਥਾਨ ‘ਤੇ, 200 ਮੀਟਰ ਦੌੜ ਵਿਚ ਕੁਲਵਿੰਦਰ ਕੌਰ ਦੂਜੇ ਸਥਾਨ ‘ਤੇ, 400 ਮੀਟਰ ਦੌੜ ਵਿੱਚ ਇੰਦਰਜੀਤ ਕੌਰ  ਦੂਜੇ ਸਥਾਨ ’ਤੇ, 800 ਮੀਟਰ ਦੌੜ ਵਿਚ ਸੰਦੀਪ ਕੌਰ ਚੌਥੇ ਸਥਾਨ ‘ਤੇ, ਨੇਜ਼ਾ ਸੁੱਟਣ ਵਿੱਚ ਲਵਪ੍ਰੀਤ ਕੌਰ ਪਹਿਲੇ ਅਤੇ ਰਮਨਦੀਪ ਕੌਰ ਚੌਥੇ ਸਥਾਨ ‘ਤੇ, ਡਿਸਕਸ ਸੁੱਟਣ ਵਿਚ ਸ਼ਰਨਜੀਤ ਕੌਰ ਦੂਜੇ ਅਤੇ ਮਨਦੀਪ ਕੌਰ ਚੌਥੇ ਸਥਾਨ ’ਤੇ, ਉਚੀ ਛਾਲ ਲਗਾਉਣ ਵਿੱਚ ਸੁਮਨਦੀਪ ਕੌਰ ਤੀਜੇ ਅਤੇ ਰਮਨਦੀਪ ਕੌਰ ਚੌਥੇ ਸਥਾਨ ’ਤੇ, ਲੰਬੀ ਛਾਲ ਲਗਾਉਣ ਵਿਚ ਸੁਮਨਦੀਪ ਕੌਰ ਪਹਿਲੇ ਸਥਾਨ ‘ਤੇ ਅਤੇ ਸਰਬਜੀਤ ਕੌਰ ਦੂਜੇ ਸਥਾਨ ’ਤੇ, ਸ਼ਾਟ-ਪੁੱਟ ਵਿਚ ਮਨਿੰਦਰ ਕੌਰ ਪਹਿਲੇ ਅਤੇ ਲਵਪ੍ਰੀਤ ਕੌਰ  ਦੂਜੇ ਸਥਾਨ ’ਤੇ ਰੀਲੇਅ ਦੌੜ ਵਿਚ ਇੰਦਰਜੀਤ ਕੌਰ, ਰਮਨਦੀਪ ਕੌਰ, ਸਰਬਜੀਤ ਕੌਰ  ਅਤੇ ਕੁਲਵਿੰਦਰ ਕੌਰ ਪਹਿਲੇ ਸਥਾਨ ’ਤੇ ਰਹੀਆਂ। ਜ਼ਿਕਰਯੋਗ ਹੈ ਕਿ ਸਾਡੀਆਂ ਖਿਡਾਰਨਾਂ ਨੇ ਆਪਣੀ ਕਰਗੁਜ਼ਾਰੀ ਵਿਖਾ ਕੇ 8 ਸੋਨ, 5 ਚਾਂਦੀ ਅਤੇ 2 ਕਾਂਸੀ  ਦੇ ਤਗਮਿਆਂ ਨਾਲ ਕੁੱਲ 15 ਤਮਗਿਆਂ ਨੰੁ ਕਾਲਜ ਦੀ ਝੋਲੀ ਪਾਇਆ। ਜੇਤੂ ਵਿਦਿਆਰਥਣਾਂ ਨੰੂ ਸੰਸਥਾ ਦੇ ਮੀਤ ਪ੍ਰਧਾਨ ਬੀਬੀ ਕਰਮਜੀਤ ਕੌਰ ਵੱਲੋਂ ਕਾਲਜ ਪਹੁੰਚਣ ‘ਤੇ ਸਨਮਾਨਿਤ ਕੀਤਾ ਗਿਆ ਅਤੇ ਇਸੇ ਤਰਾਂ ਅਗਾਂਹ ਜੀਵਨ ਵਿੱਚ ਵੀ ਖੇਡਾਂ ‘ਚ ਵੱਧ-ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਨਾਂ ਪ੍ਰਾਪਤੀਆਂ ਦਾ ਸਿਹਰਾ ਖੇਡ ਵਿਭਾਗ ਦੇ ਮੁਖੀ ਡਾ: ਬਲਵਿੰਦਰ ਕੌਰ ਦੇ ਉਦਮ ਅਤੇ ਤਜ਼ਰਬੇਕਾਰ ਪਿ੍ਰੰਸੀਪਲ ਡਾ. ਸੰਤੋਸ਼ ਭੰਡਾਰੀ ਜੀ ਦੀ ਯੋਗ ਅਗਵਾਈ ਨੂੰ ਜਾਂਦਾ ਹੈ। ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲਿਆਂ ਦੀ ਰਹਿਨੁਮਾਈ ਸਦਕਾ ਇਹ ਸੰਸਥਾ ਲਗਾਤਾਰ ਪ੍ਰਗਤੀ ਦੀਆਂ ਮੰਜ਼ਿਲਾਂ ਛੋਹ ਰਹੀ ਹੈ।