ਦੱਖਣੀ ਆਸਟਰੇਲੀਆ ਦੀ ਮੰਤਰੀ ਜ਼ੋਅ ਬੈਟਿਸਨ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ

*ਸਿੱਖਿਆ, ਖੇਡਾਂ, ਖੇਤੀਬਾੜੀ ਤੇ ਸਮਾਰਟ ਸਿਟੀ ਦੇ ਖੇਤਰ ਵਿੱਚ ਆਪਸੀ ਸਹਿਯੋਗ ਬਾਰੇ ਕੀਤੀਆਂ ਵਿਚਾਰਾਂ
ਚੰਡੀਗੜ, 7 ਨਵੰਬਰ (ਜਸ਼ਨ)-ਆਸਟਰੇਲੀਆ ਦੇ ਸੂਬੇ ਦੱਖਣੀ ਆਸਟਰੇਲੀਆ ਦੀ ਸਮੁਦਾਇਕ ਤੇ ਸਮਾਜਿਕ ਇਕਸੁਰਤਾ, ਸਮਾਜਿਕ ਹਾੳੂਸਿੰਗ, ਮਹਿਲਾ ਰੁਤਬਾ, ਏਜਿੰਗ, ਬਹੁਸੱਭਿਆਚਾਰਕ ਤੇ ਯੁਵਾ ਮਾਮਲੇ ਤੇ ਵਲੰਟੀਅਰ ਮੰਤਰੀ ਜ਼ੋਅ ਬੈਟਿਸਨ ਨੇ ਅੱਜ ਪੰਜਾਬ ਮਿਉਸਪਲ ਭਵਨ ਵਿਖੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਮੰਤਰੀਆਂ ਨੇ ਦੱਖਣੀ ਆਸਟਰੇਲੀਆ ਤੇ ਪੰਜਾਬ ਵਿਚਾਲੇ ਸਿੱਖਿਆ, ਖੇਡਾਂ, ਖੇਤੀਬਾੜੀ ਤੇ ਸਮਾਰਟ ਸਿਟੀ ਦੇ ਖੇਤਰ ਵਿੱਚ ਆਪਸੀ ਸਹਿਯੋਗ ਵਧਾਉਣ ਬਾਰੇ ਵਿਚਾਰਾਂ ਕੀਤੀਆਂ।

ਇਸ ਮੁਲਾਕਾਤ ਦੌਰਾਨ ਸ. ਨਵਜੋਤ ਸਿੰਘ ਸਿੱਧੂ ਨੇ ਆਸਟਰੇਲੀਆਈ ਮੰਤਰੀ ਨਾਲ ਸਮਾਰਟ ਸਿਟੀ ਪ੍ਰਾਜੈਕਟ ਬਾਰੇ ਚਰਚਾ ਕਰਦੇ ਹੋਏ ਅੰਮਿ੍ਰਤਸਰ ਅਤੇ ਦੱਖਣੀ ਆਸਟਰੇਲੀਆ ਦੇ ਕਿਸੇ ਵੀ ਇਕ ਸ਼ਹਿਰ ਦਰਮਿਆਨ ਸਮਾਜਿਕ, ਆਰਥਿਕ, ਬੁਨਿਆਦੀ ਢਾਂਚਾਗਤ, ਖੇਡਾਂ ਅਤੇ ਸੱਭਿਆਚਾਰਕ ਅਦਾਨ ਪ੍ਰਦਾਨ ਦੇ ਖੇਤਰਾਂ ਵਿੱਚ ਲਗਾਤਾਰ ਸਹਿਯੋਗ ਉਤੇ ਜ਼ੋਰ ਦਿੱਤਾ। ਉਨਾਂ ਇਹ ਵੀ ਕਿਹਾ ਕਿ ਉਨਾਂ ਨੂੰ ਆਸਟਰੇਲੀਆਈ ਧਿਰ ਪਾਸੋਂ ਇਸ ਮਾਮਲੇ ਵਿੱਚ ਪੂਰਾ ਸਹਿਯੋਗ ਮਿਲਣ ਦੀ ਆਸ ਹੈ। ਹੋਰਨਾਂ ਮੁੱਦਿਆਂ ਨੂੰ ਛੂੰਹਦੇ ਹੋਏ ਸ. ਸਿੱਧੂ ਨੇ ਦੋਵਾਂ ਸੂਬਿਆਂ ਦਰਮਿਆਨ ਖੇਤੀਬਾੜੀ ਦੇ ਬੇਹੱਦ ਅਹਿਮ ਖੇਤਰ ਵਿੱਚ ਸਹਿਯੋਗ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਵਿਗਿਆਨਕ ਖੋਜ ਅਤੇ ਐਗਰੋ ਆਧਾਰਿਤ ਉਦਯੋਗਾਂ ਦੀ ਸਥਾਪਤੀ ਉਤੇ ਜ਼ੋਰ ਦਿੱਤਾ। ਉਨਾਂ ਇਹ ਵੀ ਕਿਹਾ ਕਿ ਸਿੱਖਿਆ ਅਤੇ ਖੇਡਾਂ ਦੇ ਖੇਤਰਾਂ ਦੀ ਵੀ ਕਾਫੀ ਅਹਿਮੀਅਤ ਹੈ ਅਤੇ ਉਨਾਂ ਨੂੰ ਆਸ ਹੈ ਕਿ ਇਨਾਂ ਦੋਵਾਂ ਖੇਤਰਾਂ ਵਿੱਚ ਵੀ ਦੋਵੇਂ ਸੂਬੇ ਆਪਸੀ ਅਦਾਨ ਪ੍ਰਦਾਨ ਰਾਹੀਂ ਵਧਣ ਫੁੱਲਣ ਦਾ ਰਾਹ ਖੋਲ ਸਕਦੇ ਹਨ। ਸ. ਸਿੱਧੂ ਨੇ ਕਿਹ ਕਿ ਆਸਟਰੇਲੀਅਨ ਹਾਈ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਅੱਜ ਉਨਾਂ ਨਾਲ ਇਸ ਦੂਜੀ ਮੀਟਿੰਗ ਨਾਲ ਇਹ ਆਸ ਬੱਝੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣਗੇ।

ਇਸ ਮੌਕੇ ਆਸਟਰੇਲੀਆਈ ਮੰਤਰੀ ਨੇ ਸ. ਸਿੱਧੂ ਅਤੇ ਵਿਧਾਇਕ ਸ. ਪਰਗਟ ਸਿੰਘ ਨੂੰ ਆਉਣ ਵਾਲੀਆਂ ਆਸਟਰੇਲੀਅਨ ਸਿੱਖ ਖੇਡਾਂ ਵਿੱਚ ਬਤੌਰ ਮਹਿਮਾਨ ਸ਼ਿਰਕਤ ਕਰਨ ਦਾ ਹਾਰਦਿਕ ਸੱਦਾ ਜਿਸ ਬਾਰੇ ਸ. ਸਿੱਧੂ ਨੇ ਕਿਹਾ ਕਿ ਉਹ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਚਿਤ ਕਰਨਗੇ ਅਤੇ ਉਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਵੇਗੀ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਵਫਦ ਆਸਟਰੇਲੀਅਨ ਸਿੱਖ ਖੇਡਾਂ ਵਿੱਚ ਸ਼ਾਮਲ ਹੋਵੇ। ਇਸ ਨਾਲ ਦੁਵੱਲੇ ਸਬੰਧ ਹੋਰ ਵੀ ਮਜ਼ਬੂਤ ਹੋਣਗੇ। ਇਸ ਮੁਲਾਕਾਤ ਦੌਰਾਨ ਗੈਰ ਰਸਮੀ ਗੱਲਬਾਤ ਕਰਦਿਆਂ ਆਸਟਰੇਲੀਅਨ ਮੰਤਰੀ ਨੇ ਸ੍ਰੀ ਸਿੱਧੂ ਅਤੇ ਨਾਲ ਬੈਠੇ ਵਿਧਾਇਕ ਸ. ਪਰਗਟ ਸਿੰਘ ਵੱਲੋਂ ਕ੍ਰਮਵਾਰ ਿਕਟ ਤੇ ਹਾਕੀ ਖੇਡ ਵਿੱਚ ਭਾਰਤ ਲਈ ਪਾਏ ਯੋਗਦਾਨ ਦੀ ਵੀ ਪ੍ਰਸੰਸਾ ਕੀਤੀ। ਇਸ ਮੌਕੇ ਵਿਧਾਇਕ ਸ. ਪਰਗਟ ਸਿੰਘ, ਸਲਾਹਕਾਰ ਡਾ.ਅਮਰ ਸਿੰਘ ਤੇ ਸ. ਅੰਗਦ ਸਿੰਘ ਸੋਹੀ ਵੀ ਹਾਜ਼ਰ ਸਨ।