ਖੁਸ਼ਪ੍ਰੀਤ ਕੌਰ ਨੇ ਤਾਇਕਵਾਂਡੋ ਦੇ ਨੈਸ਼ਨਲ ਪੱਧਰੀ ਮੁਕਾਬਲਿਆਂ ’ਚ ਗੋਲਡ ਮੈਡਲ ਹਾਸਿਲ ਕੀਤਾ

ਬੱਧਨੀ ਕਲਾਂ, 7 ਨਵੰਬਰ  : ਬੀਤੇ ਦਿਨੀਂ ਸੀ. ਬੀ. ਐਸ. ਈ. ਦੇ ਤਾਇਕਵਾਂਡੋ ਮੁਕਾਬਲੇ ਦਿੱਲੀ ਪਬਲਿਕ ਸਕੂਲ ਕਲਿੰਗਾ, ਭੁਵਨੇਸ਼ਵਰ (ਉੜੀਸਾ) ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਕਈ ਰਾਜਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਅੰਡਰ-14 ਵਿੱਚੋਂ ਸਕੂਲ ਬੱਧਨੀ ਕਲਾਂ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਗੋਲਡ ਮੈਡਲ ਹਾਸਿਲ ਕਰਕੇ ਆਪਣੇ ਸਕੂਲ ਦਾ ਹੀ ਨਹੀਂ ਸਗੋਂ ਸਟੇਟ ਦਾ ਨਾਮ ਰੌਸ਼ਨ ਕੀਤਾ ਹੈ। ਸਾਰੇ ਪੰਜਾਬ ਵਿੱਚੋਂ ਇਕਲੌਤੀ ਖੁਸ਼ਪ੍ਰੀਤ ਕੌਰ ਨੇ ਹੀ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਉਸ ਦੀ ਇਸ ਜਿੱਤ ਸਦਕਾ ਸਕੂਲ ਕਮੇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਅਤੇ ਵਾਈਸ ਚੇਅਰਪਰਸਨ ਮੈਡਮ ਸੁੰਦਰਜੀਤ ਕੌਰ ਨੇ ਖੁਸ਼ਪ੍ਰੀਤ ਕੌਰ, ਉਨਾਂ ਦੇ ਪਿਤਾ ਅਤੇ ਮੋਗਾ ਤਾਇਕਵਾਂਡੋ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਜਗਸੀਰ ਸਿੰਘ (ਵਿੱਕੀ) ਅਤੇ ਤਾਇਕਵਾਂਡੋ ਕੋਚ ਅਕਾਸ਼ ਕੁਮਾਰ ਨੰੂ ਵਧਾਈ ਦਿੱਤੀ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਹੋਏ। ਇਸ ਸ਼ਾਨਦਾਰ ਜਿੱਤ ਸਦਕਾ ਸਕੂਲ ਵਿੱਚ ਜਸ਼ਨ ਦਾ ਮਾਹੌਲ ਬਣਿਆ ਰਿਹਾ।