ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਅਗਵਾਈ ਵਿਚ ਨੋਟਬੰਦੀ ਖਿਲਾਫ ਕਾਂਗਰਸੀਆਂ ਮਨਾਇਆ ‘ਕਾਲਾ ਦਿਵਸ’

ਨਿਹਾਲ ਸਿੰਘ ਵਾਲਾ ,8 ਨਵੰਬਰ (ਜਸ਼ਨ)- ਮੋਦੀ ਸਰਕਾਰ ਵੱਲੋਂ ਇਕ ਸਾਲ ਪਹਿਲਾਂ ਕੀਤੀ ਨੋਟਬੰਦੀ ਕਾਰਨ ਭਾਰਤ ਦੇ ਲੋਕਾਂ ,ਵਪਾਰੀਆਂ ਅਤੇ ਛੋਟੇ ਕਾਰੋਬਾਰੀਆਂ ਦੀ ਹੋਈ ਦੁਰਦਸ਼ਾ ਕਾਰਨ ਕਾਂਗਰਸ ਵੱਲੋਂ ਅੱਜ ਦੇ ਦਿਨ ਨੂੰ ਦੇਸ਼ ਭਰ ਵਿਚ ‘ਕਾਲਾ ਦਿਵਸ ’ ਵਜੋਂ ਮਨਾ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਸਬੰਧੀ ਅੱਜ ਨਿਹਾਲ ਸਿੰਘ ਵਾਲਾ ਦੀ ਮੰਡੀ ਵਿਖੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਅਤੇ ਕਾਰਕੁੰਨਾਂ ਨੇ ਨੋਟਬੰਦੀ ਖਿਲਾਫ ਰੋਸ ਪ੍ਰਦਰਸ਼ਨ ਵਿਚ ਵੱਧ ਚੱੜ ਕੇ ਹਿੱਸਾ ਲਿਆ ਅਤੇ ਕੇਂਦਰ ਵਿਚ ਬੈਠੀ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ । ਇਸ ਮੌਕੇ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਵੀ ਰੋਸ ਪ੍ਰਦਰਸ਼ਨ ਵਿਚ ਹਿੱਸਾ ਲਿਆ।  ਇਸ ਮੌਕੇ ਬੀਬੀ ਰਾਵਿੰਦਰ ਕੌਰ ਨੇ ਆਖਿਆ ਕਿ ਭਾਰਤ ਵਾਸੀਆਂ ਨੂੰ ਇਕ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਰਾਤੋ ਰਾਤ ਨੋਟਬੰਦੀ ਲਾਗੂ ਕਰਕੇ ਜਿੱਥੇ ਤਾਨਾਸ਼ਾਹੀ ਫੁਰਮਾਨ ਜਾਰੀ ਕੀਤਾ ਉੱਥੇ ਇਸ ਦੇ ਲਾਗੂ ਹੋਣ ਨਾਲ ਕਈ ਕੀਮਤੀ ਜਾਨਾਂ ਵੀ ਗਈਆਂ । ਉਹਨਾਂ ਕਿਹਾ ਕਿ ਅੱਜ ਪੂਰੇ ਇਕ ਸਾਲ ਬਾਅਦ ਵੀ ਆਪਣੇ ਨੋਟਬੰਦੀ ਦੇ ਕੀਤੇ ਗਲਤ ਫੈਸਲੇ ਲਈ ਆਮ ਜਨਤਾ ਤੋਂ ਮੁਆਫੀ ਮੰਗਣ ਦੀ ਬਜਾਏ ਅੱਜ ਭਾਜਪਾ ਵੱਲੋਂ ‘ਕਾਲਾ ਧਨ ਵਿਰੋਧੀ ਦਿਵਸ ’ ਮਨਾਉਣਾ ਆਮ ਜਨਤਾ ਦੀ ਬੇਬਸੀ ਦਾ ਮਜ਼ਾਕ ਉਡਾਉਣਾ ਹੈ । ਉਹਨਾਂ ਕਿਹਾ ਕਿ ਕੇਂਦਰ ਦੇ ਨੋਟਬੰਦੀ ਦੇ ਤਾਨਾਸ਼ਾਹ ਫੈਸਲੇ ਵਿਰੁੱਧ ਅੱਜ ਕਾਂਗਰਸ ਹੀ ਨਹੀਂ ਬਲਕਿ ਵੱਖ ਵੱਖ ਵਿਰੋਧੀ ਧਿਰਾਂ ਵੱਲੋਂ ਅੱਜ ਦੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾ ਕੇ ਪੰਜਾਬ ਸਮੇਤ ਦੇਸ਼ ਭਰ ਵਿਚ ਨੋਟਬੰਦੀ ਤੇ ਜੀ.ਐਸ.ਟੀ. ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।  ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ, ਸ ਜਸਵਿੰਦਰ ਸਿੰਘ ਕੁੱਸਾ, ਪ੍ਰਧਾਨ ਪਰਮਜੀਤ ਸਿੰਘ ਨੰਗਲ, ਪ੍ਰਧਾਨ ਇੰਦਰਜੀਤ ਗਰਗ ਜੌਲੀ,ਰੁਪਿੰਦਰ ਸਿੰਘ ਦੀਨਾ, ਬਲਾਕ ਪ੍ਰਧਾਨ ਹਰਨੇਕ ਸਿੰਘ ਰਾਮੂਵਾਲਾ,  ਪ੍ਰਧਾਨ ਰੂਪ ਲਾਲ ਮਿੱਤਲ,  ਪ੍ਰਧਾਨ ਰਮੇਸ਼ ਕੁਮਾਰ ਕਾਲੂ, ਸਤਨਾਮ ਸਿੰਘ ਸ਼ੰਦੇਸੀ ,ਜਸਵੰਤ ਸਿੰਘ ਪੱਪੀ ਰਾਊਕੇ ,  ਪ੍ਰਧਾਨ ਹਰਮੇਲ ਸਿੰਘ ਬੁੱਟਰ, ਪ੍ਰਧਾਨ ਮੇਜਰ ਸਿੰਘ ਦੀਨਾ, ਪ੍ਰਧਾਨ ਦਵਿੰਦਰ ਸਿੰਘ ਧੂਰਕੋਟ, ਸਰਪੰਚ ਗੁਰਨਾਮ ਸਿੰਘ ਮਧੇਕੇ, ਸਰਪੰਚ ਗੁਰਜੰਟ ਸਿੰਘ ਕਿਸ਼ਨਗੜ, ਸਰਪੰਚ ਰਾਮ ਸਿੰਘ ਮਾਣੂਕੇ, ਦਾਰਾ ਸਿੰਘ ਭਾਗੀਕੇ, ਸਰਪੰਚ ਨਰਿੰਦਰ ਕੌਰ ਡਾਲਾ ,ਸਰਪੰਚ ਹਰਮੇਲ ਕੌਰ ਰਾਮੂਵਾਲਾ ,ਪ੍ਰਧਾਨ ਮਹਿੰਦਰ ਸਿੰਘ ਰਾਮਾ, ਪ੍ਰਧਾਨ ਸਿਕੰਦਰ ਸਿੰਘ ਰਾਮਾ, ਅਜਮੇਰ ਸਿੰਘ ਭਾਗੀਕੇ, ਕੁਲਵੀਰ ਸਿੰਘ ਲੱਡੂ ਰੌਤਾ, ਵਿਪਨ ਕੁਮਾਰ ਨਿਹਾਲ ਸਿੰਘ ਵਾਲਾ, ਪ੍ਰਧਾਨ ਸੇਵਕ ਸਿੰਘ ਸੈਦੋਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਲੋਕ ਸ਼ਾਮਲ ਹੋਏ।