ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ’ਚ ਨੋਟਬੰਦੀ ਖਿਲਾਫ ਕਾਂਗਰਸੀਆਂ ਦਿੱਤਾ ਰੋਸ ਧਰਨਾ

ਮੋਗਾ,8 ਨਵੰਬਰ (ਜਸ਼ਨ)- ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਨਾਲ ਹੋਈ ਦੇਸ਼ ਦੀ ਬਰਬਾਦੀ ਦੇ ਵਿਰੋਧ ਵਿਚ ਅੱਜ ਧਰਮਕੋਟ ਹਲਕੇ ਦੇ ਵਿਧਾਇਕ ਸ: ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਮਕੋਟ ਹਲਕੇ ਤੋਂ ਕਾਂਗਰਸੀ ਵਰਕਰ ਮਾਰਕੀਟ ਕਮੇਟੀ ਧਰਮਕੋਟ ਦੇ ਦਫਤਰ ਨਜ਼ਦੀਕ ਚੌਂਕ ਵਿਖੇ ਇਕੱਤਰ ਹੋਏ ਅਤੇ ਪ੍ਰਧਾਨ ਮੰਤਰੀ ਦੀਆਂ ਨੋਟਬੰਦੀ ਦੀਆਂ ਨੀਤੀਆਂ ਨੂੰ ਲਾਗੂ ਕਰਨ ਦਾ ਵਿਰੋਧ ਕਰਦਿਆਂ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਨੋਟਬੰਦੀ ਦੇ ਫੈਸਲੇ ਲਏ ਨੂੰ ਪੂਰਾ ਇਕ ਸਾਲ ਹੋ ਗਿਆ ਪਰ ਦੇਸ਼ ਦੀ ਆਰਥਿਕਤਾ ਦਿਨ ਬ ਦਿਨ ਨਿਘਰਦੀ ਜਾ ਰਹੀ ਹੈ । ਉਹਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ ਨੋਟਬੰਦੀ ਤੋਂ ਬਾਅਦ ਜੀ ਐੱਸ ਟੀ ਦੀ ਮਾਰ ਪੈਣ ਕਰਕੇ ਨਾ ਸਿਰਫ਼ ਆਮ ਲੋਕਾਂ ਦੀ ਆਰਥਿਕਤਾ ਨੂੰ ਭਾਰੀ ਸੱਟ ਵੱਜੀ ਹੈ ਬਲਕਿ ਵਪਾਰੀ ਅਤੇ ਉੱਦਮੀ ਜੀ ਐੱਸ ਟੀ ਦੇ ਮੱਕੜ ਜਾਲ ਵਿਚ ਉਲਝ ਕੇ ਪਰੇਸ਼ਾਨੀਂ ਦੇ ਆਲਮ ਵਿਚ ਘਿਰ ਗਏ ਹਨ । ਇਸ ਮੌਕੇ ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਕੁਲਬੀਰ ਸਿੰਘ ਲੌਗੀਵਿੰਡ,ਸਰਪੰਚ ਮੱਤਾ , ਬਲਤੇਜ ਸਿੰਘ ਕੜਿਆਲ ,ਸੁਖਜਿੰਦਰ ਸਿੰਘ ਲੈਂਡਲਾਰਡ,ਗੁਰਮੀਤ ਸਿੰਘ ਆੜਤੀਆ ਮੁੰਡੀ ਜਮਾਲ,ਅੰਗਰੇਜ ਸਿੰਘ ਮਹਿਰੋਂ ,ਗੁਰਪ੍ਰੀਤ ਸਿੰਘ ਗੋਪੀ ਕਿਸ਼ਨਪੁਰਾ , ਪਰਮਿੰਦਰ ਮਾਨ,ਪਿੱਪਲ ਨੂਰਪੁਰ , ਕਿਸ਼ਨ ਤਿਵਾੜੀ, ਹਰਦੀਪ ਫੌਜੀ, ਸਰਪੰਚ ਅਮਰਜੀਤ ਸਿੰਘ ਖੇਲਾ, ਸਰਪੰਚ ਮੋਹਣ ਸਿੰਘ, ਸ਼ਿਦਰ ਕੋਟ ਸਦਰ ਖਾਂ,ਪਿੱਪਲ ਸਿੰਘ ਕੋਟ ਸਦਰ ਖਾਂ, ਮਨਜਿੰਦਰ ਸਿੰਘ ਚੇਅਰਮੈਨ, ਪਰਮਜੀਤ ਸਿੰਘ ਮਸੀਤਾਂ , ਬਲਰਾਜ ਸਿੰਘ ਬੋਹਨਾ, ਸੇਵਕ ਸਿੰਘ ਖੋਸਾ,ਗੁਰਜੰਟ ਸਿੰਘ ਖੋਸਾ, ਸਵਰਨ ਸਿੰਘ ਖੋਸਾ,ਗੁਰਚਰਨ ਸਿੰਘ ਦਾਤੇਵਾਲ ,ਸ਼ਨੀ ਦਾਤੇਵਾਲ ,ਸ਼ਰਨਜੀਤ ਅਟਾਰੀ, ਦਰਸ਼ਨ ਸਿੰਘ ਨੰਬਰਦਾਰ , ਸਰਪੰਚ ਰਾਜੂ ਮੇਲਕ, ਪ੍ਰਗਟ ਸਿੰਘ ਔਗੜ, ਪਿੰਦਰ ਜਨੇਰ, ਭਿੰਦਰ ਸਿੰਘ ਬੜੇ, ਬੂਟਾ ਸਿੰਘ ਨੰਬਰਦਾਰ  , ਦਵਿੰਦਰ ਸਿੰਘ ਗਿੱਲ ਫਤਿਹਗੜ , ਮਨਦੀਪ ਸਿੰਘ ਗਿੱਲ ਯੂਥ ਪ੍ਰਧਾਨ ਹਲਕਾ ਧਰਮਕੋਟ , ਟੋਨੀ ਸ਼ਰਮਾ , ਪ੍ਰਕਾਸ਼ , ਬਿੱਟੂ ਮਲਹੋਤਰਾ ,ਵਿਜੇ ਧੀਰ, ਬਿੰਦਰ ਘਲੋਟੀ , ਇਕਬਾਲ ਸਰਪੰਚ ਘਲੋਟੀ,ਲਾਡੀ ਢੋਸ,ਗੁਰਮੀਤ ਮਖੀਜਾ ,ਗੁੱਗੂ ਦਾਤਾ  ਆਦਿ ਨੇ ਧਰਨੇ ਵਿਚ ਪਹੰੁਚ ਕੇ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਦਾ ਡੱਟ ਕੇ ਵਿਰੋਧ ਕੀਤਾ।