ਸ਼ੂਟਰ ਨੂੰ ਅਦਾਲਤ ਵਿਚ ਪੇਸ਼ ਕਰਨ ਮਗਰੋਂ 7 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ

ਚੰਡੀਗੜ 8,ਨਵੰਬਰ(ਜਸ਼ਨ):ਪੰਜਾਬ ਪੁਲਿਸ ਵੱਲੋਂ ਮਿੱਥ ਕੇ ਕਤਲ ਕਰਨ ਵਾਲੇ ਸ਼ੂਟਰ ਰਮਨਦੀਪ ਸਿੰਘ ਉਰਫ ਰਮਨ ਕਨੇਡੀਅਨ ਦੀ ਸ਼ਨਾਖਤ ਕੀਤੀ ਗਈ ਹੈ ਜਿਸ ਵੱਲੋਂ ਆਰ.ਐਸ. ਨੇਤਾ  ਬਰਿ. ਜਗਦੀਸ਼ ਗਗਨੇਜਾ, ਰਵਿੰਦਰ ਗੁਸਾਈਂ ਦੀ ਹੱਤਿਆ ਕੀਤੀ ਗਈ ਸੀ।
     ਬੁੱਧਵਾਰ ਨੂੰ ਦੋੋਸ਼ੀ ਬਾਘਾਪੁਰਾਣਾ ਅਦਾਲਤ ਵਿੱਚ ਪੇਸ਼ ਕਰਕੇ 7 ਦਿਨ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ । ਪੁਲਿਸ ਦੇ ਬੁਲਾਰੇ ਅਨੁਸਾਰ ਰਮਨਦੀਪ (28) ਵਸਨੀਕ ਚੂੜਵਾਲ, ਪੁਲਿਸਥਾਨਾ ਮਿਹਰਬਾਨ, ਲੁਧਿਆਣਾ ਨੇ ਇੰਕਸਾਫ ਕੀਤਾ ਹੈ ਕਿ ਉਸ ਵੱਲੋਂ ਰਾਜ ਵਿੱਚ ਜਨਵਰੀ 2016 ਤੋਂ ਸੱਤ ਕਤਲ ਕੀਤੇ ਗਏ ਹਨ। ਬੁਲਾਰੇ ਨੇ ਦੱਸਿਆ ਗਗਨੇਜਾ ਅਤੇ ਗੁਸਾਈ ਦਾ ਕਤਲ ਕ੍ਰਮਵਾਰ ਅਗਸਤ 2016 ਅਤੇ ਅਕਤੂਬਰ 2017 ਵਿੱਚ ਕੀਤਾ ਗਿਆ। ਦੋਸ਼ੀ ਨੇ ਇਹ ਵੀ ਮੰਨਿਆ ਹੈ ਕਿ ਫਰਵਰੀ 2016 ਵਿੱਚ ਅਮਿਤ ਸ਼ਰਮਾ ਦੇ ਹੋਏ ਕਤਲ ਵਿੱਚ ਵੀ ਉਸਦੀ ਸ਼ਮੂਲੀਅਤ ਹੈ। ਫਰਵਰੀ 2017 ਵਿੱਚ ਖੰਨਾ ਦੇ ਸਤਪਾਲ ਕੁਮਾਰ ਅਤੇ ਉਸਦੇ ਪੁੱਤਰ ਅਤੇ ਜੁਲਾਈ 2017 ਵਿੱਚ ਇਸਾਈ ਪਾਦਰੀ ਸੁਲਤਾਲ ਮਸੀਹ ਦੇ ਕਤਲ ਵਿੱਚ ਵੀ ਸ਼ਾਮਿਲ ਹੈ। ਉਸਨੇ ਖੁਲਾਸਾ ਕੀਤਾ ਕਿ ਉਹ ਆਪਣੇ ਨਿਸ਼ਾਨੇ ਦੀ ਚੋਣ ਕਰਦਾ ਸੀ ਅਤੇ ਆਈ.ਐਸ.ਆਈ. ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕੁਝ ਲੀਡਰਾਂ ਦੇ ਇਸ਼ਾਰਿਆਂ ਤੇ ਕਤਲਾਂ ਨੂੰ ਅੰਜ਼ਾਮ ਦਿੰਦਾ ਸੀ ਜਿਨਾਂ ਵੱਲੋਂ ਪਾਕਿਸਤਾਨ ਵਿੱਚ ਸ਼ਰਨ ਲਈ  ਹੋਈ ਹੈ ਅਤੇ ਰਾਜ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸਨ।
          ਮੋਗੇ ਵਿਖੇ ਡੀ.ਜੀ.ਪੀ. ਇੰਟੈਲੀਜੇੇਂਸ ਦਿਨਕਰ ਗੁਪਤਾ ਦੇ ਨਾਲ ਪਹੁੰਚੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਦੱਸਿਆ ਕਿ ਰਮਨਦੀਪ ਵੱਲੋਂ ਕਈ ਹੋਰ ਵੀ ਸਨਸਨੀ ਖੇਜ਼ ਖੁਲਾਸੇ ਕੀਤੇ  ਗਏ ਹਨ। ਉਨਾਂ ਨੇ ਕਿਹਾ ਕਿ ਪੜਤਾਲ ਦੌਰਾਨ ਕਈ  ਹੋਰ ਵੀ  ਤੱਥ ਸਾਹਮਣੇ ਆਏ ਹਨ ਜਿਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
          ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਅੱਜ ਸਵੇਰੇ ਪੰਜਾਬ ਪੁਲਿਸ ਦੀ ਟੀਮ ਨਾਲ ਮੁਲਾਕਾਤ ਵੀ ਕੀਤੀ ਜਿਸ ਵਿੱਚ ਆਈ.ਜੀ. ਇੰਟੈਲੀਂਜੈਂਸ ਅਮਿਤ ਪ੍ਰਸ਼ਾਦ, ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ ਰਣਬੀਰ ਖੱਤਰਾ, ਐਸ.ਐਸ.ਪੀ. ਮੋਗਾ ਰਣਜੀਤ ਸਿੰਘ, ਐਸ.ਐਸ.ਪੀ. ਬਟਾਲਾ ਉਪਿੰਦਰਜੀਤ ਘੁੰਮਣ, ਐਸ.ਪੀ. ਰਜਿੰਦਰ ਸਿੰਘ, ਐਸ.ਪੀ. ਵਜ਼ੀਰ ਸਿੰਘ, ਡੀ.ਐਸ.ਪੀ. ਸੁਲੱਖਣ ਸਿੰਘ ਅਤੇ ਸਰਬਜੀਤ ਸਿੰਘ, ਇੰਸਪੈਕਟਰ ਸੀ.ਆਈ.ਏ. ਮੋਗਾ ਕਿੱਕਰ ਸਿੰਘ ਅਤੇ ਏ.ਐਸ.ਆਈ. ਹਰੀਪਾਲ ਸਿੰਘ ਸ਼ਾਮਿਲ ਸਨ। ਜਿਨਾਂ ਨੇ ਇਸ ਮਾਮਲੇ ਦਾ ਪਰਦਾ ਫਾਸ਼ ਕੀਤਾ ਹੈ। ਡੀ.ਜੀ.ਪੀ. ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਲਿਸ ਟੀਮ ਨੂੰ ਵਧਾਈਆਂ ਵੀ ਦਿੱਤੀਆਂ।
    ਡੀ.ਜੀ.ਪੀ. ਨੇ ਕਿਹਾ ਕਿ ਇਨਾਂ ਸਨਸਨੀ ਖੇਜ਼ ਮਾਮਲਿਆਂ ਦੀ ਸਫਲਤਾ ਜਿੰਮੀ ਸਿੰਘ ਦੀ ਗਿ੍ਰਫਤਾਰੀ ਨਾਲ ਹੋਈ ਹੈ ਜੋ ਜੰਮੂ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਥੇ ਯੂ.ਕੇ. ਤੋਂ ਭਾਰਤ ਵਾਪਿਸ ਆ ਗਿਆ ਸੀ ਜਿਸਨੂੰ ਪਿਛਲੇ ਇਕ ਹਫਤੇ ਪਹਿਲਾਂ ਦਿੱਲੀ ਦੇ ਆਈ.ਜੀ.ਆਈ. ਏਅਰਪੋਰਟ ਤੋਂ ਕਾਬੂ ਕੀਤਾ ਸੀ। ਉਸਦੀ ਪੁੱਛਗਿੱਛ ਤੋਂ ਬਾਅਦ ਜਗਤਾਰ ਸਿੰਘ ਜੋਹਲ ਉਰਫ ਜੱਗੀ ਨਾਗਰਿਕ ਯੂ.ਕੇ. ਨੂੰ ਗਿ੍ਰਫਤਾਰ ਕੀਤਾ ਗਿਆ, ਉਸ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਨਾਭਾ ਜੇਲ ਵਿੱਚ ਬੰਦ ਇਕ ਗੈਂਗਸਟਰ ਧਰਮਿੰਦਰ ਦੀ ਇਸ ਸਾਜਿਸ਼ ਵਿੱਚ ਵੱਡੀ ਭੂਮਿਕਾ ਹੈ।
          ਡੀ.ਜੀ.ਪੀ. ਨੇ ਕਿਹਾ ਕਿ ਪੁਲਿਸ ਕੋਲ ਇਨਾਂ ਅਪਰਾਧਾਂ ਦੇ ਨਾਲ ਸਬੰਧਤ ਕਾਫੀ ਫੌਰਂੈਸਿਕ ਅਤੇ ਬੈਲਿਸਟਿਕ ਸਬੂਤ ਹਨ। ਉਨਾਂ ਕਿਹਾ ਕਿ ਇਨਾਂ ਸਾਰੇ ਅਪਰਾਧਾਂ ਵਿੱਚ ਇਕ ਹੀ ਤਰਾਂ ਦੇ ਹਥਿਆਰ ਵਰਤੇ ਗਏ ਹਨ।