ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਨੂੰ ਜਿੱਤਕੇ ਕਾਂਗਰਸ ਪਾਰਟੀ ਰੱਚੇਗੀ ਇਤਿਹਾਸ : ਸੁਰਿੰਦਰ ਸ਼ਿੰਦਾ

ਬਾਘਾ ਪੁਰਾਣਾ, 12 ਨਵੰਬਰ (ਜਸਵੰਤ ਗਿੱਲ)-ਬੀਤੇ ਦਿਨੀਂ ਹੋਈਆਂ ਸ਼ਹਿਰ ਅੰਦਰ ਕੋਆ: ਮਾਰਕੀਟਿੰਗ ਸੁਸਾਇਟੀ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਮਿਲੀ ਵੱਡੀ ਜਿੱਤ ਇਸ ਗੱਲ ਦਾ ਸਬੂਤ ਹਨ ਕਿ ਆਉਣ ਵਾਲੀਆਂ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਜਿੱਤ ਦੇ ਝੰਡੇ ਗੱਡੇਗੀ। ਇਨਾਂ ਸ਼ਬਦਾ ਦਾ ਪ੍ਰਗਟਾਵਾ ਸੀਨੀ: ਕਾਂਗਰਸੀ ਆਗੂ ਸੁਰਿੰਦਰ ਸ਼ਿੰਦਾ ਅਤੇ  ਸੀਨੀ : ਆਗੂ ਜਗਦੇਵ ਸਿੰਘ ਲਧਾਈਕੇ ਨੇ ਕਰਦਿਆ ਕਿਹਾ ਕਿ ਸੁਸਾਇਟੀ ਦੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਆਪਣੇ ਕਾਂਗਜ ਹੀ ਨਹੀ ਭਰੇ ਉਲਟਾ ਧੱਕੇਸ਼ਾਹੀ ਦਾ ਦੋਸ਼ ਲਾ ਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਬਦਨਾਮ ਕਰਨ ਦੀ ਨਾਕਾਮ ਕੋਸ਼ਿਸ ਕੀਤੀ ਹੈ। ਆਪਣੀ ਮਾੜੀ ਸਥਿਤੀ ਵੇਖ ਹੀ ਅਕਾਲੀ ਦਲ ਨੇ ਸੁਸਾਇਟੀ ਦੀਆ ਚੋਣਾ ਵਿਚ ਭਾਗ ਲਿਆ, ਆਮ ਲੋਕਾਂ ਦਾ ਕਾਂਗਰਸ ਪਾਰਟੀ ਪ੍ਰਤੀ ਪਿਆਰ ਵੱਧਦਾ ਜਾ ਰਿਹਾ ਹੈ ਇਸ ਦੀ ਵਜਾ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਹੁਣ ਤੱਕ ਲਏ ਗਏ, ਲੋਕ ਪੱਖੀ ਫੈਸਲੇ ਅਤੇ ਕੀਤੇ ਜਾ ਰਹੇ ਵਿਕਾਸ ਕਾਰਜ ਉਨਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨਾਲੋ ਟੁੱਟਕੇ ਲੋਕ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਜਿਸ ਕਰਕੇ ਅਕਾਲੀ ਦਲ ਦੀ ਵੋਟ ਖਤਮ ਹੰੁਦੀ ਜਾ ਰਹੀ ਹੈ। ਸੁਸਾਇਟੀ ਦੀਆ ਚੋਣਾਂ ਵਾਗ ਹੀ ਨਗਰ ਨਿਗਮ ਤੇ ਪੰਚਾਇਤੀ ਚੋਣਾਂ ਵਿੱਚ ਅਕਾਲੀ ਦਲ ਨੂੰ ਆਪਣੇ ਉਮੀਦਵਾਰ ਹੀ ਨਹੀ ਲੱਭਣੇ ਅਤੇ ਕਾਂਗਰਸ ਪਾਰਟੀ ਬਿਨਾਂ ਮੁਕਾਬਲਾ ਕੀਤੀਆ ਹੀ ਇਨਾਂ ਆਉਣ ਵਾਲੀਆ ਚੋਣਾਂ ਨੂੰ ਜਿੱਤਕੇ ਇਤਿਹਾਸ ਰੱਚੇਗੀ।